ਆਲੂ ਪਨੀਰ ਫਰੇਂਕੀ

02/12/2018 2:18:18 PM

ਜਲੰਧਰ— ਅੱਜ ਅਸੀਂ ਸਵੇਰ ਦਾ ਨਾਸ਼ਤਾ ਅਤੇ ਬੱਚਿਆਂ ਦੇ ਟਿਫਿਨ 'ਚ ਸ਼ਪੈਸ਼ਲ ਕੁਝ ਦੇਣ ਲਈ ਪੋਸ਼ਟਿਕ ਅਤੇ ਸੁਆਦੀ ਆਲੂ ਪਨੀਰ ਫ੍ਰੇਂਕੀ ਦੀ ਰੈਸਿਪੀ ਲੈ ਕੇ ਆਏ ਹਾਂ। ਜਿਸ ਨੂੰ ਖਾ ਕੇ ਘਰ ਦੇ ਸਾਰੇ ਮੈਂਬਰ ਖੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਮੈਦਾ - 155 ਗ੍ਰਾਮ
ਕਣਕ ਦਾ ਆਟਾ - 170 ਗ੍ਰਾਮ
ਨਮਕ - 1 ਚੱਮਚ
ਤੇਲ - 2 ਚੱਮਚ
ਗਰਮ ਪਾਣੀ - 180 ਮਿਲੀਲੀਟਰ
ਬੈਂਗਨੀ ਗੋਭੀ - 130 ਗ੍ਰਾਮ
ਪਿਆਜ਼ - 60 ਗ੍ਰਾਮ
ਗਾਜਰ - 30 ਗ੍ਰਾਮ
ਚਾਟ ਮਸਾਲਾ - 1/2 ਚੱਮਚ
ਅੰਬਚੂਰਨ - 1/2 ਚੱਮਚ
ਕਾਲਾ ਨਮਕ - 1/2 ਚੱਮਚ
ਸਿਰਕਾ - 1 ਚੱਮਚ
ਤੇਲ - 2 ਚੱਮਚ
ਅਦਰਕ-ਲਸਣ ਦਾ ਪੇਸਟ - 2 ਚੱਮਚ
ਪਾਣੀ - 1 ਚੱਮਚ
ਜੀਰਾ ਪਾਊਡਰ - 1/2 ਚੱਮਚ
ਚਾਟ ਮਸਾਲਾ - 1 ਚੱਮਚ
ਅੰਬਚੂਰਨ - 1/2 ਚੱਮਚ
ਲਾਲ ਮਿਰਚ - 1/2 ਚੱਮਚ
ਨਮਕ - 1 ਚੱਮਚ
ਉੱਬਲੇ ਅਤੇ ਮੈਸ਼ ਕੀਤੇ ਹੋਏ ਆਲੂ - 500 ਗ੍ਰਾਮ
ਧਨੀਆ - 2 ਚੱਮਚ
ਕੇਚਅੱਪ ਸਾਓਸ
ਹਰੀ ਚਟਨੀ
ਇਮਲੀ ਚਟਨੀ
ਮੋਜ਼ਰੈਲਾ ਪਨੀਰ
ਵਿਧੀ— 
1. ਸਭ ਤੋਂ ਪਹਿਲਾਂ ਬਾਊਲ 'ਚ 155 ਗ੍ਰਾਮ ਮੈਦਾ, 170 ਗ੍ਰਾਮ ਕਣਕ ਦਾ ਆਟਾ, 1 ਚੱਮਚ ਨਮਕ, 2 ਚੱਮਚ ਤੇਲ ਮਿਕਸ ਕਰਕੇ 180 ਮਿਲੀਲੀਟਰ ਗਰਮ ਪਾਣੀ ਪਾ ਕੇ ਨਰਮ ਹੋਣ ਤੱਕ ਗੁੰਨ ਲਓ ਅਤੇ 15 ਮਿੰਟ ਲਈ ਇਕ ਪਾਸੇ ਰੱਖ ਦਿਓ।
2. ਦੂੱਜੇ ਬਾਊਲ 'ਚ 130 ਗ੍ਰਾਮ ਬੈਂਗਨੀ ਗੋਭੀ, 60 ਗ੍ਰਾਮ ਪਿਆਜ਼, 30 ਗ੍ਰਾਮ ਗਾਜਰ, 1/2 ਚੱਮਚ ਚਾਟ ਮਸਾਲਾ, 1/2 ਚੱਮਚ ਅੰਬਚੂਰ, 1/2 ਚੱਮਚ ਕਾਲਾ ਨਮਕ, 1 ਚੱਮਚ ਸਿਰਕਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
3. ਹੁਣ ਪੈਨ 'ਚ 2 ਚੱਮਚ ਤੇਲ ਗਰਮ ਕਰਕੇ 2 ਚੱਮਟ ਅਦਰਕ-ਲਸਣ ਦਾ ਪੇਸਟ ਪਾ ਕੇ 2-3 ਮਿੰਟ ਤੱਕ ਭੁੰਨੋ ਅਤੇ ਫਿਰ ਇਸ 'ਚ 1 ਚੱਮਚ ਪਾਣੀ ਮਿਕਸ ਕਰੋ।
4. ਫਿਰ ਇਸ 'ਚ 1/2 ਚੱਮਚ ਜੀਰਾ ਪਾਊਡਰ, 1 ਚੱਮਚ ਚਾਟ ਮਸਾਲਾ, 1/2 ਚੱਮਚ ਅੰਬਚੂਰ, 1/2 ਚੱਮਚ ਲਾਲ ਮਿਰਚ, 1 ਚੱਮਚ ਨਮਕ ਮਿਕਸ ਕਰਕੇ 500 ਗ੍ਰਾਮ ਉੱਬਲੇ ਅਤੇ ਮੈਸ਼ ਕੀਤੇ ਹੋਏ ਆਲੂ ਮਿਲਾ ਕੇ 3 ਤੋਂ 5 ਮਿੰਟ ਤੱਕ ਪਕਾਓ।
5. ਹੁਣ ਇਸ ਵਿਚ 2 ਚੱਮਚ ਧਨੀਆ ਮਿਕਸ ਕਰਕੇ ਇਕ ਪਾਸੇ ਰੱਖ ਦਿਓ।
6. ਇਸ ਤੋਂ ਬਾਅਦ ਗੂੰਨੇ ਆਟੇ 'ਚੋਂ ਕੁਝ ਹਿੱਸਾ ਲੈ ਕੇ ਪੇੜਾ ਬਣਾ ਕੇ ਵੇਲਣੇ ਨਾਲ ਬੇਲ ਲਓ।
7. ਫਿਰ ਤਵਾ ਗਰਮ ਕਰਕੇ ਵੇਲੀ ਹੋਈ ਰੋਟੀ ਨੂੰ ਘੱਟ ਗੈਸ 'ਤੇ 2-3 ਮਿੰਟ ਤੱਕ ਦੋਵਾਂ ਪਾਸਿਆਂ ਤੋਂ ਪਕਾ ਕੇ ਇਕ ਪਾਸੇ ਰੱਖੋ।
8. ਹੁਣ ਤਿਆਰ ਕੀਤੇ ਹੋਏ ਆਲੂ ਮਿਸ਼ਰਣ 'ਚੋਂ ਕੁਝ ਹਿੱਸਾ ਲੈ ਕੇ ਉਸ ਨੂੰ ਬੇਲਨਾਕਾਰ ਸਰੂਪ ਦੇ ਕੇ ਇਕ ਪਾਸੇ ਰੱਖ ਦਿਓ।
9. ਇਸ ਤੋਂ ਬਾਅਦ ਪੱਕੀ ਹੋਈ ਰੋਟੀ ਨੂੰ ਬੋਰਡ 'ਤੇ ਰੱਖ ਕੇ ਇਸ ਉੱਤੇ ਸਾਓਸ ਲਗਾ ਕੇ ਬੈਂਗਨੀ ਗੋਭੀ ਮਿਸ਼ਰਣ ਲਗਾਓ ਅਤੇ ਫਿਰ ਇਸ ਦੇ 'ਤੇ ਹਰੀ ਚਟਨੀ ਪਾਓ। 
10. ਫਿਰ ਇਸ 'ਤੇ ਬੇਲਨਾਕਾਰ ਆਲੂ ਦਾ ਮਿਸ਼ਰਣ ਟਿਕਾ ਕੇ ਇਮਲੀ ਦੀ ਚਟਨੀ ਅਤੇ ਮੋਜ਼ਰੈਲਾ ਪਨੀਰ ਨਾਲ ਗਾਰਨਿਸ਼ ਕਰੋ।
11. ਹੁਣ ਇਸ ਨੂੰ ਕੱਸ ਕੇ ਰੋਲ ਕਰੋ ਅਤੇ ਫਿਰ ਐਲੀਊਮੀਨੀਅਮ ਪੰਨੀ ਨਾਲ ਲਪੇਟੋ।
12. ਆਲੂ ਪਨੀਰ ਫਰੇਂਕੀ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।

 


Related News