ਕੋਲੇਸਟਰਾਲ ਨੂੰ ਕੰਟਰੋਲ ਕਰਨ 'ਚ ਫ਼ਾਇਦੇਮੰਦ ਹੁੰਦਾ ਹੈ ਬਦਾਮ ਦਾ ਤੇਲ

Friday, Dec 04, 2020 - 11:38 AM (IST)

ਕੋਲੇਸਟਰਾਲ ਨੂੰ ਕੰਟਰੋਲ ਕਰਨ 'ਚ ਫ਼ਾਇਦੇਮੰਦ ਹੁੰਦਾ ਹੈ ਬਦਾਮ ਦਾ ਤੇਲ

ਜਲੰਧਰ: ਬਾਦਾਮ ਖਾਣੇ ਸਭ ਨੂੰ ਪਸੰਦ ਹੁੰਦੇ ਹਨ। ਬਾਦਾਮ ਦੀ ਤਰ੍ਹਾਂ ਹੀ ਬਾਦਾਮ ਦਾ ਤੇਲ ਵੀ ਪੋਸ਼ਕ ਤੱਤਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਤੇਲ ਦੀ ਵਰਤੋਂ ਤੁਸੀਂ ਸਿਹਤ ਅਤੇ ਖ਼ੂਬਸੂਰਤੀ ਦੋਵਾਂ ਲਈ ਕਰ ਸਕਦੇ ਹੋ। ਇਸ ਤੇਲ ਦੀ ਵਰਤੋਂ ਤੁਸੀਂ ਖਾਣਾ ਬਣਾਉਣ ਲਈ ਵੀ ਕਰ ਸਕਦੇ ਹੋ ਅਤੇ ਚਿਹਰੇ 'ਤੇ ਲਗਾਉਣ ਲਈ ਵੀ। ਬਾਦਾਮ ਤੇਲ ਦੀ ਨਿਯਮਿਤ ਵਰਤੋਂ ਨਾਲ ਤੁਸੀਂ ਦਿਲ ਸੰਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਬਚੇ ਰਹੋਗੇ। ਇਹ ਦਿਮਾਗੀ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਅਨੀਮੀਆ ਦੀ ਸ਼ਿਕਾਇਤ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਇਮਿਊਨ ਸਿਸਟਮ ਨੂੰ ਵੀ ਬੂਸਟ ਕਰਨ ਦਾ ਕੰਮ ਕਰਦਾ ਹੈ।

PunjabKesari
-ਬਾਦਾਮ ਤੇਲ ਦੀ ਨਿਯਮਿਤ ਵਰਤੋਂ ਨਾਲ ਇਮਿਊਨ ਸਿਸਟਮ ਮਜ਼ਬੂਤ ਰਹਿੰਦਾ ਹੈ। ਇਮਿਊਨ ਸਿਸਟਮ ਜੇਕਰ ਸਹੀ ਹੈ ਤਾਂ ਬੀਮਾਰੀਆਂ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
-ਬਾਦਾਮ ਤੇਲ 'ਚ ਓਮੇਗਾ-6 ਫੈਟੀ ਐਸਿਡ ਹੁੰਦੇ ਹਨ, ਓਮੇਗਾ-6 ਦਿਮਾਗੀ ਸਿਹਤ ਲਈ ਇਕ ਜ਼ਰੂਰੀ ਤੱਤ ਹੈ। ਇਸ ਨਾਲ ਦਿਮਾਗ ਨੂੰ ਚੰਗਾ ਪੋਸ਼ਣ ਮਿਲਦਾ ਹੈ।
-ਜੇਕਰ ਤੁਹਾਡਾ ਹੀਮੋਗਲੋਬਿਨ ਘੱਟ ਹੈ ਤਾਂ ਅੱਜ ਤੋਂ ਹੀ ਬਾਦਾਮ ਦੇ ਤੇਲ ਨੂੰ ਵੱਖ-ਵੱਖ ਰੂਪਾਂ ਨਾਲ ਲੈਣਾ ਸ਼ੁਰੂ ਕਰ ਦਿਓ। ਇਸ ਨਾਲ ਭਰਪੂਰ ਮਾਤਰਾ 'ਚ ਆਇਰਨ ਹੁੰਦਾ ਹੈ ਜੋ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਦਾ ਕੰਮ ਵੀ ਕਰਦੇ ਹਨ।
-ਬਾਦਾਮ ਤੇਲ ਦੀ ਵਰਤੋਂ ਨਾਲ ਕੋਲੈਸਟਰੋਲ ਸੰਤੁਲਿਤ ਰਹਿੰਦਾ ਹੈ। ਬਾਦਾਮ ਦੀ ਨਿਯਮਿਤ ਵਰਤੋਂ ਨਾਲ ਦਿਲ ਸੰਬੰਧੀ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਮਸ਼ਰੂਮ ਬਟਰ ਮਸਾਲਾ
-ਬਾਦਾਮ ਦਾ ਤੇਲ ਵਿਟਾਮਿਨ-ਈ, ਵਿਟਾਮਿਨ-ਡੀ ਅਤੇ ਪੋਟਾਸ਼ੀਅਮ ਦਾ ਖਜ਼ਾਨਾ ਹੈ। ਇਸ 'ਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।
-ਗਰਭ ਅਵਸਥਾ 'ਚ ਬਾਦਾਮ ਤੇਲ ਦੀ ਵਰਤੋਂ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਗਰਭ ਅਵਸਥਾ 'ਚ ਬਾਦਾਮ ਤੇਲ ਦੀ ਵਰਤੋਂ ਨਾਲ ਡਿਲਿਵਰੀ ਦੇ ਨਾਰਮਲ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ 'ਚ ਮੌਜੂਦ ਫਾਲਿਕ ਐਸਿਡ, ਆਇਰਨ,ਕੈਲਸ਼ੀਅਮ ਅਤੇ ਹੋਰ ਪੋਸ਼ਕ ਤੱਤ ਮਾਂ ਅਤੇ -ਬੱਚੇ ਦੋਹਾਂ ਨੂੰ ਫਾਇਦਾ ਪਹੁੰਚਾਉਂਦੇ ਹਨ।
-ਜੇਕਰ ਸਰੀਰ 'ਚ ਥਕਾਵਟ ਜਾਂ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਦੁੱਧ 'ਚ ਇਕ ਚਮਚ ਬਾਦਾਮ ਦਾ ਤੇਲ ਪਾ ਕੇ ਪੀਓ। ਇਸ ਨਾਲ ਤੁਰੰਤ ਹੀ ਆਰਾਮ ਮਿਲ ਜਾਵੇਗਾ।

ਇਹ ਵੀ ਪੜ੍ਹੋ:Cooking Tips: ਇੰਝ ਬਣਾਓ ਬਰੈੱਡ ਦਹੀਂ ਵੜਾ
-ਹਲਕੇ ਵਾਲਾਂ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ ਜਾਂ ਫਿਰ ਵਾਲ ਤੇਜ਼ੀ ਨਾਲ ਝੱੜ ਰਹੇ ਹਨ ਤਾਂ ਤੁਸੀਂ ਬਾਦਾਮ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੋ। ਇਸ ਨਾਲ ਬਹੁਤ ਆਰਾਮ ਮਿਲੇਗਾ।
-ਜਿਸ ਦੀ ਅੱਖਾਂ ਦੀ ਰੋਸ਼ਨੀ ਘੱਟ ਹੁੰਦੀ ਹੈ ਉਸ ਨੂੰ ਇਸ ਨੂੰ ਇਸ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਰੋਜ਼ ਥੌੜਾ ਬਾਦਾਮ ਤੇਲ ਪੀਣਾ ਚਾਹੀਦਾ ਹੈ।
-ਬਾਦਾਮ ਤੇਲ ਪੀਣ ਨਾਲ ਯਾਦ ਸ਼ਕਤੀ ਵਧੀਆ ਹੁੰਦੀ ਹੈ। ਇਹ ਨਾੜੀ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦਾ ਹੈ।


author

Aarti dhillon

Content Editor

Related News