ਸਰੀਰ ''ਤੇ ਤਿਲ ਹੋਣ ਦਾ ਹੁੰਦਾ ਹੈ ਇਕ ਖਾਸ ਮਤਲਬ

Tuesday, Apr 18, 2017 - 01:37 PM (IST)

 ਸਰੀਰ ''ਤੇ ਤਿਲ ਹੋਣ ਦਾ ਹੁੰਦਾ ਹੈ ਇਕ ਖਾਸ ਮਤਲਬ
ਮੁੰਬਈ— ਹਰ ਵਿਅਕਤੀ ਦੇ ਸਰੀਰ ''ਤੇ ਕੁਝ ਨਿਸ਼ਾਨ ਹੁੰਦੇ ਹਨ, ਜਿੰਨ੍ਹਾਂ ਨੂੰ ਤਿਲ ਅਤੇ ਮੱਸਾ ਕਿਹਾ ਜਾਂਦਾ ਹੈ। ਕੁਝ ਨਿਸ਼ਾਨ ਜਨਮ ਤੋਂ ਹੀ ਵਿਅਕਤੀ ਦੇ ਸਰੀਰ ''ਤੇ ਹੁੰਦੇ ਹਨ। ਕੁਝ ਨਿਸ਼ਾਨ ਸਮਾਂ ਬੀਤਣ ''ਤੇ ਆਪਣੇ ਆਪ ਸਰੀਰ ''ਤੇ ਬਣ ਜਾਂਦੇ ਹਨ ਪਰ ਕੁਝ ਸਮੇਂ ਬਾਅਦ ਇਹ ਨਿਸ਼ਾਨ ਗਾਇਬ ਵੀ ਹੋ ਜਾਂਦੇ ਹਨ। ਤਿਲ ਇਕ ਅਜਿਹਾ ਨਿਸ਼ਾਨ ਹੈ ਜੋ ਹਮੇਸ਼ਾ ਸਰੀਰ ''ਤੇ ਰਹਿੰਦਾ ਹੈ। ਹਰ ਵਿਅਕਤੀ ਦੇ ਸਰੀਰ ਦੇ ਕਿਸੇ ਵੀ ਹਿੱਸੇ ''ਤੇ ਇਹ ਤਿਲ ਦਾ ਨਿਸ਼ਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ''ਤੇ ਹੋਣ ਵਾਲੇ ਤਿਲ ਦੇ ਮਹੱਤਵ ਬਾਰੇ ਦੱਸ ਰਹੇ ਹਾਂ।
1. ਹਥੇਲੀ
ਹੱਥ ''ਤੇ ਕਿਸੇ ਵੀ ਜਗ੍ਹਾ ਤਿਲ ਹੋ ਸਕਦਾ ਹੈ ਪਰ ਜੇਕਰ ਹਥੇਲੀ ਦੇ ''ਚ ਤਿਲ ਹੋਵੇ ਅਤੇ ਮੁੱਠੀ ਬੰਦ ਕਰਨ ''ਤੇ ਇਹ ਤਿਲ ਦਿਖਾਈ ਨਾ ਦੇਵੇ ਤਾਂ ਤੁਹਾਡੇ ਲਈ ਸ਼ੁੱਭ ਹੁੰਦਾ ਹੈ। ਇਸ ਤਰ੍ਹਾਂ ਦੇ ਤਿਲ ਵਾਲਾ ਵਿਅਕਤੀ ਬਹੁਤ ਅਮੀਰ ਹੁੰਦਾ ਹੈ।
2. ਨੱਕ
ਅਜਿਹਾ ਵਿਅਕਤੀ ਬਹੁਤ ਯਾਤਰਾ ਕਰਦਾ ਹੈ, ਜਿਸ ਦੇ ਨੱਕ ''ਤੇ ਤਿਲ ਹੁੰਦਾ ਹੈ ਪਰ ਅਜਿਹੇ ਵਿਅਕਤੀ ਨੂੰ ਪ੍ਰੇਮ-ਸੰਬੰਧਾਂ ''ਚ ਬਹੁਤ ਪਰੇਸ਼ਾਨੀ ਆਉਂਦੀ ਹੈ।
3. ਪਿੱਠ
ਕਿਸੇ ਵਿਅਕਤੀ ਦੀ ਪਿੱਠ ''ਤੇ ਤਿਲ ਹੋਵੇ ਤਾਂ ਉਹ ਬਹੁਤ ਰੁਮਾਂਟਿਕ ਹੁੰਦਾ ਹੈ ਅਤੇ ਘੁੰਮਣ-ਫਿਰਨ ਦਾ ਸ਼ੌਕ ਰੱਖਦਾ ਹੈ।
4. ਠੋਡੀ
ਜਿਸ ਵਿਅਕਤੀ ਦੀ ਠੋਡੀ ''ਤੇ ਤਿਲ ਹੁੰਦਾ ਹੈ ਉਹ ਬਹੁਤ ਅਮੀਰ ਹੁੰਦਾ ਹੈ ਅਤੇ ਉਸ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ।
5. ਪੇਟ
ਜਿੰਨ੍ਹਾਂ ਲੋਕਾਂ ਦੇ ਪੇਟ ''ਤੇ ਤਿਲ ਹੁੰਦਾ ਹੈ ਤਾਂ ਇਹ ਤਿਲ ਸ਼ੁੱਭ ਨਹੀਂ ਮੰਨਿਆ ਜਾਂਦਾ ਪਰ ਜੇਕਰ ਤਿਲ ਧੁੰਨੀ ਦੇ ਕਰੀਬ ਹੋਵੇ ਤਾਂ ਅਜਿਹਾ ਵਿਅਕਤੀ ਖਾਣ-ਪੀਣ ਦਾ ਸ਼ੌਕ ਰੱਖਦਾ ਹੈ।
6. ਪੈਰ ਦਾ ਅੰਗੂਠਾ
ਪੈਰ ਦੇ ਅੰਗੂਠੇ ''ਤੇ ਤਿਲ ਵਾਲਾ ਵਿਅਕਤੀ ਬਹੁਤ ਮਿਹਨਤੀ ਹੁੰਦਾ ਹੈ ਅਤੇ ਇਕ ਕਾਮਯਾਬ ਮਨੁੱਖ ਬਣਦਾ ਹੈ।

Related News