ਲਿਪਸਟਿਕ ਲਗਾਉਣ ਦੇ ਇਹ 5 ਫਾਇਦੇ, ਕੈਂਸਰ ਤੋਂ ਵੀ ਹੁੰਦਾ ਹੈ ਬਚਾਅ

Saturday, Sep 01, 2018 - 02:17 PM (IST)

ਲਿਪਸਟਿਕ ਲਗਾਉਣ ਦੇ ਇਹ 5 ਫਾਇਦੇ, ਕੈਂਸਰ ਤੋਂ ਵੀ ਹੁੰਦਾ ਹੈ ਬਚਾਅ

ਨਵੀਂ ਦਿੱਲੀ— ਬੁੱਲ੍ਹਾਂ ਨੂੰ ਆਕਰਸ਼ਕ ਦਿੱਖ ਦੇਣ ਲਈ ਲਿਪਸਟਿਕ ਲਗਾਉਣਾ ਆਮ ਜਿਹੀ ਗੱਲ ਹੈ। ਮੇਕਅੱਪ ਲਾਈਟ ਜਾਂ ਡਾਰਕ ਉਸ ਦਾ ਜ਼ਰੂਰੀ ਹਿੱਸਾ ਹੈ। ਚਿਹਰੇ ਦੀ ਸੁੰਦਰਤਾ ਇਸ ਦੇ ਬਿਨਾ ਅਧੂਰੀ ਜਿਹੀ ਲੱਗਦੀ ਹੈ। ਲਿਪਸਟਿਕ ਨੂੰ 16 ਸ਼ਿੰਗਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਔਰਤਾਂ ਹੀ ਨਹੀਂ, ਲੜਕੀਆਂ ਵੀ ਇਸ ਨੂੰ ਆਪਣੀ ਬਿਊਟੀ ਦਾ ਜ਼ਰੂਰੀ ਹਿੱਸਾ ਮੰਨਦੀਆਂ ਹਨ। ਮੇਕਅੱਪ ਮਾਹਿਰਾਂ ਦਾ ਮੰਨਣਾ ਹੈ ਕਿ ਲਿਪਸਟਿਕ ਨਾ ਸਿਰਫ ਤੁਹਾਡੀ ਖੂਬਸੂਰਤੀ ਨੂੰ ਵਧਾਉਂਦੀ ਹੈ, ਸਗੋਂ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ। ਆਓ ਇਨ੍ਹਾਂ ਬਾਰੇ ਜਾਣਦੇ ਹਾਂ...
 

ਬੁੱਲ੍ਹਾਂ ਦੇ ਕੈਂਸਰ ਤੋਂ ਬਚਾਉਂਦੀ ਹੈ—
ਅੱਜਕਲ ਜ਼ਿਆਦਾਤਰ ਬਿਊਟੀ ਪ੍ਰੋਡਕਟਸ ਚਮੜੀ ਦੀ ਦੇਖਭਾਲ ਨੂੰ ਧਿਆਨ 'ਚ ਰੱਖ ਕੇ ਹੀ ਬਣਾਏ ਜਾਂਦੇ ਹਨ। ਕੰਪਨੀਆਂ ਵੀ ਐੱਸ. ਪੀ. ਐੱਫ. ਯੁਕਤ ਅਜਿਹੀ ਲਿਪਸਟਿਕ ਬਣਾ ਰਹੀਆਂ ਹਨ, ਜੋ ਸੂਰਜ ਦੀਆਂ ਹਾਨੀਕਾਰਕ ਅਲਟਰਾਵਾਇਲੇਟ ਕਿਰਨਾਂ ਤੋਂ ਬਚਾਉਂਦੀ ਹੈ। ਤੁਸੀਂ ਵੀ ਲਿਪਸਟਿਕ ਖਰੀਦੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਸੂਰਜ ਤੋਂ ਤੁਹਾਨੂੰ ਪ੍ਰੋਟੈਕਸ਼ਨ ਦੇ ਸਕੇ। 
 

ਵਧਾਉਂਦੀ ਹੈ ਵਿਸ਼ਵਾਸ— 
ਲਿਪਸਟਿਕ ਤੁਹਾਡਾ ਵਿਸ਼ਵਾਸ ਵੀ ਵਧਾਉਂਦੀ ਹੈ। ਚਿਹਰੇ 'ਤੇ ਇਸ ਨੂੰ ਲਗਾਉਣ ਨਾਲ ਲੋਕਾਂ ਨੂੰ ਤੁਸੀਂ ਜ਼ਿਆਦਾ ਆਕਰਸ਼ਕ ਨਜ਼ਰ ਆਓਗੇ।
 

ਸ਼ਾਰਪ ਇਮੇਜ ਬਣਾਉਂਦੀ ਹੈ —
ਲਿਪਸਟਿਕ ਦੀ ਕਲਰ ਸਿਲੈਕਸ਼ਨ ਤੁਹਾਡੇ ਬਾਰੇ 'ਚ ਕਾਫੀ ਕੁਝ ਦੱਸ ਦਿੰਦੀ ਹੈ। ਬਾਜ਼ਾਰ 'ਚ ਲਿਪਸਟਿਕ ਦੇ ਹਜ਼ਾਰਾਂ ਸ਼ੇਡਸ ਮਿਲਦੇ ਹਨ ਪਰ ਉਨ੍ਹਾਂ 'ਚੋਂ ਤੁਹਾਡੇ 3-4 ਹੀ ਪਸੰਦੀਦਾ ਹੋਣਗੇ, ਜਿਨ੍ਹਾਂ ਨੂੰ ਤੁਸੀਂ ਜ਼ਿਆਦਾਤਰ ਪਸੰਦ ਕਰਦੀਆਂ ਹੋਵੋਗੀਆਂ ਮਤਲਬ ਲਿਪਸਟਿਕ ਤੁਹਾਡੀ ਸ਼ਖਸੀਅਤ ਅਤੇ ਪਸੰਦ ਨੂੰ ਬਿਆਨ ਕਰਦੀ ਹੈ। 
 

ਵਧੀਆ ਦਿੱਖ —
ਪ੍ਰੋਫੈਸ਼ਨਲ ਮੀਟਿੰਗ 'ਚ ਸਮਝਦਾਰ ਦਿਸਣਾ ਹੋਵੇ ਜਾਂ ਸਹਿਭਾਗੀ ਨਾਲ ਗਲੈਮਰਸ ਡੇਟ 'ਤੇ ਜਾਣਾ ਹੋਵੇ, ਹਰ ਖਾਸ ਮੌਕੇ 'ਤੇ ਤੁਹਾਡੀ ਸੁੰਦਰਤਾ ਨੂੰ ਪੂਰਿਆਂ ਕਰਦੀ ਹੈ ਲਿਪਸਟਿਕ।
 

ਸਕਿਨ 'ਤੇ ਆਉਂਦਾ ਹੈ ਨਿਖਾਰ—
ਵਧੀਆ ਕੁਆਲਿਟੀ ਦੀ ਲਿਪਸਟਿਕ ਤੁਹਾਡੀ ਸਕਿਨ ਦੀ ਦੇਖਭਾਲ ਨੂੰ ਵੀ ਨਿਖਾਰਦੀ ਹੈ। ਹਮੇਸ਼ਾ ਵਧੀਆ ਸ਼ੇਡਸ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਲਿਪਸਟਿਕ ਨਾ ਸਿਰਫ ਬੁੱਲ੍ਹਾਂ ਨੂੰ ਡਿਫਾਈਨ ਕਰਦੀ ਹੈ, ਸਗੋਂ ਤੁਹਾਡੀ ਮੁਸਕੁਰਾਹਟ ਨੂੰ ਵੀ ਜਾਨਦਾਰ ਬਣਾਉਂਦੀ ਹੈ। 
 

ਵੱਖ ਫੀਲ ਕਰਵਾਉਂਦੀ ਹੈ—
ਲਿਪਸਟਿਕ ਤੁਹਾਡੇ ਖਰਾਬ ਮੂਡ ਨੂੰ ਠੀਕ ਕਰ ਸਕਦੀ ਹੈ। ਜਦ ਵੀ ਕਦੀ ਡਲ ਮਹਿਸੂਸ ਹੋਵੇ ਤਾਂ ਰੋਜ਼ਾਨਾ ਹੀ ਬਦਲ ਕੇ ਲਿਪਸਟਿਕ ਲਗਾਓ ਅਤੇ ਬੋਰਿੰਗ ਮਾਹੌਲ ਤੋਂ ਬਾਹਰ ਨਿਕਲੋ। ਤੁਹਾਨੂੰ ਆਕਰਸ਼ਕ ਦਿਸਣ ਦਾ ਵੀ ਮੌਕਾ ਮਿਲੇਗਾ ਅਤੇ ਤੁਸੀਂ ਵਧੀਆ ਮਹਿਸੂਸ ਕਰੋਗੇ।


Related News