ਮੌਸਮ ਵਿਭਾਗ ਦਾ ਅਪਡੇਟ : ਤੂਫਾਨ ਦਾ ਖਤਰਾ ਬਰਕਰਾਰ, ਦਿੱਲੀ ਸਮੇਤ ਯੂ.ਪੀ. ''ਚ ਅੱਜ ਵੀ ਅਲਰਟ

Tuesday, May 08, 2018 - 01:24 PM (IST)

ਮੌਸਮ ਵਿਭਾਗ ਦਾ ਅਪਡੇਟ : ਤੂਫਾਨ ਦਾ ਖਤਰਾ ਬਰਕਰਾਰ, ਦਿੱਲੀ ਸਮੇਤ ਯੂ.ਪੀ. ''ਚ ਅੱਜ ਵੀ ਅਲਰਟ

ਨਵੀਂ ਦਿੱਲੀ— ਮੌਸਮ ਵਿਭਾਗ ਵੱਲੋਂ ਨਵੀਂ ਜਾਣਕਾਰੀ 'ਚ ਮੰਗਲਵਾਰ ਨੂੰ ਨਵੀ ਦਿੱਲੀ-ਐੈੱਨ.ਸੀ.ਆਰ. ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸਮੇਤ ਉੱਤਰ ਭਾਰਤ ਦੇ ਵੱਡੇ ਹਿੱਸਿਆਂ 'ਚ ਤੂਫਾਨ ਆ ਸਕਦਾ ਹੈ। ਵਿਭਾਗ ਨੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰੀ ਬੰਗਾਲ ਅਤੇ ਸਿੱਕਮ 'ਚ 50 ਤੋਂ 70 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਆਉਣ ਦਾ ਸ਼ੱਕ ਪ੍ਰਗਟ ਕੀਤਾ ਹੈ।
ਇਹ ਹੀ ਨਹੀਂ ਜੰਮੂ-ਕਸ਼ਮੀਰ, ਪੰਜਾਬ, ਅਸਾਮ, ਮੇਘਾਲਿਆਂ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਬਿਹਾਰ, ਪੱਛਮੀ ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ ਅਤੇ ਸਾਬਕਾ ਪੂਰਬੀ ਉੱਤਰ ਪ੍ਰਦੇਸ਼ 'ਚ ਵੀ ਤੇਜ ਹਨੇਰੀ ਆ ਸਕਦੀ ਹੈ। ਇਸ ਹਨੇਰੀ ਤੂਫਾਨ ਦੇ ਵਿਚਕਾਰ ਤਾਮਿਲਨਾਡੂ, ਕੇਰਲ ਅਤੇ ਦੱਖਣੀ ਕਰਨਾਟਕ 'ਚ ਬਾਰਿਸ਼ ਦੀ ਵੀ ਸੰਭਾਵਨਾ ਹੈ। ਹਾਲਾਂਕਿ ਮਹਾਰਸ਼ਟਰ ਦੇ ਵਿਦਰਭ ਇਲਾਕੇ 'ਚ ਗਰਮ ਹਵਾਵਾਂ ਦਾ ਦੌਰ ਜਾਰੀ ਰਹੇਗਾ।


Related News