ਜਦੋਂ ਘਰ ''ਚ ਅਚਾਨਕ ਆ ਜਾਵੇ ਸੱਸ? ਵਰਿੰਦਰ ਸਹਿਵਾਗ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ
Friday, Jun 01, 2018 - 04:26 PM (IST)

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਧਮਾਕੇਦਾਰ ਬੱਲੇਬਾਜ ਵਰਿੰਦਰ ਸਹਿਵਾਗ ਸੋਸ਼ਲ ਮੀਡੀਆ ਦੇ ਜ਼ਰੀਏ ਅਕਸਰ ਆਪਣੇ ਮਜ਼ਾਕੀਆ ਟਵੀਟਸ ਅਤੇ ਪੋਸਟ ਨਾਲ ਲੋਕਾਂ ਦਾ ਜ਼ਬਰਦਸਤ ਮਨੋਰੰਜਨ ਕਰਦੇ ਹਨ ਅਤੇ ਕ੍ਰਿਕਟ ਪ੍ਰਸ਼ੰਸਕ ਵੀ ਸਹਿਵਾਗ ਦੇ ਟਵੀਟ ਅਤੇ ਪੋਸਟ ਦਾ ਰੱਜ ਕੇ ਆਨੰਦ ਮਾਣਦੇ ਹਨ।
ਸ਼ੁੱਕਰਵਾਰ ਨੂੰ ਸਹਿਵਾਗ ਨੇ ਇਕ ਮਜ਼ੇਦਾਰ ਵੀਡੀਓ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ। ਇਸ ਵੀਡੀਓ 'ਚ ਇਕ ਲੜਕਾ ਪਾਣੀ 'ਚ ਆਪਣੀ ਪਤਨੀ ਦੇ ਪੈਰ ਧੋ ਰਿਹਾ ਹੁੰਦਾ ਹੈ ਪਰ ਉਸੇ ਵੇਲੇ ਸੱਸ ਆ ਜਾਂਦੀ ਹੈ। ਸੱਸ ਨੂੰ ਅਚਾਨਕ ਘਰ 'ਚ ਵੇਖ ਕੇ ਉਹ ਪਤਨੀ ਦੇ ਪੈਰ ਛੇਤੀ ਨਾਲ ਪਾਣੀ ਤੋਂ ਬਾਹਰ ਕੱਢਦਾ ਹੈ ਅਤੇ ਉਸੇ ਪਾਣੀ ਨਾਲ ਆਪਣਾ ਸਿਰ ਧੋਣ ਲਗਦਾ ਹੈ। 6 ਸਕਿੰਟ ਦੇ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਸਹਿਵਾਗ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, ''ਜਦੋਂ ਘਰ 'ਚ ਅਚਾਨਕ ਆ ਜਾਵੇ ਤੁਹਾਡੀ ਸੱਸ।''
When your mother-in law suddenly appears pic.twitter.com/tLCdF29Nhf
— Virender Sehwag (@virendersehwag) June 1, 2018