ਮੈਨੂੰ ਆਪਣੀ ਦਾੜ੍ਹੀ ਪਸੰਦ ਹੈ, ਇਸ ਨੂੰ ਨਹੀਂ ਕਟਾਵਾਂਗਾ : ਕੋਹਲੀ

Thursday, May 17, 2018 - 05:26 PM (IST)

ਮੈਨੂੰ ਆਪਣੀ ਦਾੜ੍ਹੀ ਪਸੰਦ ਹੈ, ਇਸ ਨੂੰ ਨਹੀਂ ਕਟਾਵਾਂਗਾ : ਕੋਹਲੀ

ਬੈਂਗਲੁਰੂ (ਬਿਊਰੋ)— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਆਪਣੀ ਦਾੜ੍ਹੀ ਨੂੰ ਨਹੀਂ ਕਟਾਉਣਗੇ ਕਿਉਂਕਿ ਇਹ ਉਨ੍ਹਾਂ 'ਤੇ ਚੰਗੀ ਲਗਦੀ ਹੈ। ਆਈ.ਪੀ.ਐੱਲ. 2018 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਅਗਵਾਈ ਕਰ ਰਹੇ ਇਸ ਸਟਾਰ ਬੱਲੇਬਾਜ਼ ਨੇ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਅਸਲ 'ਚ ਇਹ ਪਸੰਦ ਹੈ। ਮੈਨੂੰ ਲਗਦਾ ਹੈ ਕਿ ਇਹ ਮੇਰੇ 'ਤੇ ਚੰਗੀ ਲਗਦੀ ਹੈ। ਇਸ ਲਈ ਮੈਂ ਇਸ ਨੂੰ ਨਹੀਂ ਕਟਾਵਾਂਗਾ।'' 

ਭਾਰਤੀ ਖਿਡਾਰੀਆਂ ਨੇ ਪੂਰੇ ਘਰੇਲੂ ਸੈਸ਼ਨ ਦੇ ਦੌਰਾਨ ਦਾੜ੍ਹੀ ਰੱਖੀ ਸੀ ਪਰ ਰੋਹਿਤ ਸ਼ਰਮਾ, ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਨੇ ਹਾਲ  ਹੀ 'ਚ ਦਾੜ੍ਹੀ ਕਟਵਾ ਲਈ ਸੀ। ਇਸ ਤੋਂ ਪਹਿਲਾਂ ਵੀ ਜਦੋਂ ਜਡੇਜਾ ਨੇ ਇੰਸਟਾਗ੍ਰਾਮ 'ਤੇ ਦਾੜ੍ਹੀ ਬਣਾਉਣ ਦੀ ਚੁਣੌਤੀ ਦਿੱਤੀ ਸੀ ਤਾਂ ਵੀ ਕੋਹਲੀ ਨੇ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਸੀ।


Related News