ਜਿਨਸੀ ਸ਼ੋਸ਼ਣ ਪੀੜਤਾਂ ਨੂੰ ਅਮਰੀਕਾ ਦੀ ਇਹ ਯੂਨੀਵਰਸਿਟੀ ਦੇਵੇਗੀ 3400 ਕਰੋੜ ਦਾ ਮੁਆਵਜ਼ਾ
Friday, May 18, 2018 - 12:55 AM (IST)

ਲਾਂਸਿੰਗ—ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਜਿਨਸੀ ਸ਼ੋਸ਼ਣ ਮਾਮਲਿਆਂ ਦੇ ਨਿਪਟਾਰੇ ਲਈ ਭਾਰੀ ਭਰਕਮ ਮੁਆਵਜ਼ਾ ਦੇਣ ਲਈ ਤਿਆਰ ਹੋ ਗਈ ਹੈ। ਉਹ 300 ਤੋਂ ਜ਼ਿਆਦਾ ਪੀੜਤ ਔਰਤਾਂ 'ਤੇ ਲੜਕੀਆਂ ਨੂੰ ਮੁਆਵਜ਼ੇ ਦੇ ਤੌਰ 'ਤੇ 50 ਕਰੋੜ ਡਾਲਰ (ਕਰੀਬ 3400 ਕਰੋੜ ਰੁਪਏ) ਦਾ ਭੁਗਤਾਨ ਕਰੇਗੀ। ਇਨ੍ਹਾਂ ਪੀੜਤਾਂ ਨੇ ਯੂਨੀਵਰਸਿਟੀ ਤੇ ਅਮਰੀਕੀ ਜਿਮਨਾਸਟਿਕ ਟੀਮ ਦੇ ਡਾਕਟਰ ਲੈਰੀ ਨਾਸਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਜਿਸਨੀ ਸ਼ੋਸ਼ਣ ਮਾਮਲਿਆਂ ਦੇ ਨਿਪਟਾਰੇ ਲਈ ਸਮਝੌਤੇ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ। ਇਸ ਦੇ ਤਹਿਤ ਜੋ ਧਨਰਾਸ਼ੀ ਦਿੱਤੀ ਜਾਵੇਗੀ, ਉਸ ਨੇ ਇਸ ਤਰ੍ਹਾਂ ਦੇ ਪਿਛਲੇ ਸਾਰੇ ਮਾਮਲਿਆਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਇਸ ਦੇ ਤਹਿਤ ਪੇਨ ਸਟੇਟ ਯੂਨੀਵਰਸਿਟੀ ਨੇ ਫੁੱਟਬਾਲ ਦੇ ਸਹਾਇਕ ਕੋਚ ਜੈਰੀ ਸੈਂਡਸਕੀ ਦੇ ਜਿਨਸੀ ਸ਼ੋਸ਼ਣ ਮਾਮਲਿਆਂ ਦੇ ਨਿਪਟਾਰੇ ਲਈ ਦਸ ਕਰੋੜ ਡਾਲਰ ਦਾ ਭੁਗਤਾਨ ਕੀਤਾ ਸੀ। ਕਰੀਬ 35 ਪੀੜਤਾਂ ਨੇ ਜੈਰੀ 'ਤੇ ਜਿਸਨੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਪੀੜਤਾਂ ਨੇ ਮਿਸ਼ੀਗਨ ਯੂਨੀਵਰਸਿਟੀ 'ਤੇ ਨਾਸਰ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਸੀ। ਇਨ੍ਹਾਂ ਚੋਂ ਕਈ ਮਾਮਲੇ ਕਰੀਬ ਤਿੰਨ ਦਹਾਕੇ ਪੁਰਾਣੇ ਹਨ। ਯੂਨੀਵਰਸਿਟੀ ਦੇ ਸੰਚਾਲਨ ਮੰਡਲ ਦੇ ਪ੍ਰਧਾਨ ਬਪਾਇਨ ਬਪੈਸਲਿਨ ਨੇ ਕਿਹਾ ਕਿ ਅਸੀਂ ਸਾਰੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਦੇ ਹਾਂ। ਆਪਣੀ ਦਾਸਤਾਨ ਸੁਣਾਉਣ ਲਈ ਮੈਂ ਉਨ੍ਹਾਂ ਦੇ ਸਾਹਸ ਦੀ ਪ੍ਰਸ਼ੰਸਾ ਕਰਦਾ ਹਾਂ।