ਬਲਾਕ ਕਮੇਟੀ ਮੈਂਬਰ ਇਕੋਲਾਹਾ ਨੇ ਤ੍ਰਿਪਤ ਰਾਜਿੰਦਰ ਬਾਜਵਾ ਨਾਲ ਕੀਤੀ ਮੁਲਾਕਾਤ
Monday, Apr 30, 2018 - 01:30 PM (IST)

ਖੰਨਾ (ਕਮਲ) : ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਚੰਡੀਗੜ੍ਹ 'ਚ ਪੰਚਾਇਤੀ ਰਾਜ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਕਾਂਗਰਸ ਪਾਰਟੀ ਨਾਲ ਸਬੰਧਿਤ ਬਲਾਕ ਕਮੇਟੀਆਂ ਅਤੇ ਮੈਂਬਰਾਂ, ਪੰਚਾਂ-ਸਰਪੰਚਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੌਕੇ 'ਤੇ ਬਲਾਕ ਕਮੇਟੀ ਮੈਂਬਰ ਅਤੇ ਪਾਰਟੀ ਐੱਸ. ਸੀ. ਸੈੱਲ ਖੰਨਾ ਦੇ ਚੇਅਰਮੈਨ ਹਰਜਿੰਦਰ ਸਿੰਘ ਇਕੋਲਾਹਾ, ਜਸਪਾਲ ਸਿੰਘ ਪਾਲੀ ਸਰਪੰਚ ਪਿੰਡ ਹੋਲ, ਬਲਜਿੰਦਰ ਸਿੰਘ ਮਾਣਕਮਾਜਰਾ ਅਤੇ ਸੋਨੀ ਪੰਚ ਤੰਗਰਾਲਾ ਦੀ ਪ੍ਰਧਾਨਗੀ 'ਚ ਵਫਦ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕਰਕੇ ਪੰਚਾਇਤੀ ਰਾਜ ਸੰਗਠਨ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਚਰਚਾ ਕੀਤੀ।
ਇਕੋਲਾਹਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਭਰੋਸਾ ਦੁਆਇਆ ਕਿ ਪੰਚਾਇਤਾਂ ਨੂੰ ਹੋਰ ਜ਼ਿਆਦਾ ਅਧਿਕਾਰ ਦਿੱਤੇ ਜਾਣਗੇ। ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜੀ. ਓ. ਜੀ. ਨੂੰ ਸਹਿਯੋਗ ਦੇਣ, ਜਿਸ 'ਚ ਪੰਚਾਇਤਾਂ ਦੇ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ।