ਪਾਪੜ ਵਾਲੇ ਨੂੰ ਕਿਰਚ ਮਾਰ ਕੇ ਲੁੱਟਿਆ
Friday, Jun 01, 2018 - 01:26 AM (IST)

ਬਟਾਲਾ, (ਸੈਂਡੀ)- ਜ਼ੇਰੇ ਇਲਾਜ ਪ੍ਰਵਾਸੀ ਵਿਅਕਤੀ ਨਿਸਾਰ ਪੁੱਤਰ ਰਾਸਤ ਵਾਸੀ ਯੂ. ਪੀ. ਹਾਲ ਵਾਸੀ ਜਵਾਹਰ ਨਗਰ ਨੇ ਲੋਕਾਂ ਦੀ ਹਾਜ਼ਰੀ 'ਚ ਦੱਸਿਆ ਕਿ ਮੈਂ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਬੱਲਪੁਰੀਆਂ ਦੇ ਨਜ਼ਦੀਕ ਪਾਪੜ ਵੇਚਦਾ ਆ ਰਿਹਾ ਸੀ ਕਿ ਰਸਤੇ 'ਚ ਇਕ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ ਅਤੇ ਮੈਨੂੰ ਰੋਕ 'ਤੇ ਮੇਰੇ ਕੋਲੋਂ ਪਾਪੜ ਲੈਣ ਲੱਗਾ ਅਤੇ ਮੈਨੂੰ ਕਹਿਣ ਲੱਗਾ ਕਿ ਮੇਰੇ ਕੋਲ 500 ਰੁਪਏ ਦਾ ਨੋਟ ਹੈ ਅਤੇ ਮੈਨੂੰ ਬਾਕੀ ਪੈਸੇ ਵਾਪਸ ਕਰ ਦੇਵੇ ਅਤੇ ਜਦੋਂ ਮੈਂ ਉਕਤ ਨੌਜਵਾਨ ਨੂੰ ਪੈਸੇ ਦੇਣ ਲਈ ਆਪਣੀ ਜੇਬ 'ਚੋਂ ਪੈਸੇ ਕੱਢੇ ਤਾਂ ਉਸ ਨੇ ਝਪਟ ਮਾਰ ਕੇ ਮੇਰੇ ਕੋਲੋਂ ਪੈਸੇ ਖੋਹ ਲਏ ਅਤੇ ਜਦੋਂ ਮੈਂ ਨੌਜਵਾਨ ਨਾਲ ਲੜਨ ਲੱਗਾ ਤਾਂ ਉਸ ਨੇ ਮੇਰੇ ਲੱਕ ਵਿਚ ਕਿਰਚ ਮਾਰ ਦਿੱਤੀ ਅਤੇ ਮੇਰੇ ਲਗਭਗ 500 ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੈਨੂੰ ਆਸ-ਪਾਸ ਦੇ ਲੋਕਾਂ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।