ਕਸ਼ਮੀਰ ''ਚ ਅੱਤਵਾਦੀਆਂ ਨੇ ਇਕ ਵਿਅਕਤੀ ਦੀ ਗਲਾ ਵੱਢ ਕੇ ਕੀਤੀ ਹੱਤਿਆ

05/25/2018 2:57:26 PM

ਸ਼੍ਰੀਨਗਰ— ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ 'ਚ ਕਲ ਰਾਤ ਲਸ਼ਕਰ-ਏ-ਤੌਇਬਾ ਦੇ ਅੱਤਵਾਦੀਆਂ ਨੇ ਇਕ ਵਿਅਕਤੀ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ, ''ਪੁਲਸ ਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਹਾਜਿਨ ਇਲਾਕੇ 'ਚ ਕਿ ਵਿਅਕਤੀ ਦਾ ਗਲਾ ਵੱਢੀ ਹੋਈ ਲਾਸ਼ ਨੂੰ ਬਰਾਮਦ ਕੀਤੀ ਹੈ।'' ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਮੁਹੰਮਦ ਮਦ ਯਕੂਬ ਦੇ ਤੌਰ 'ਤੇ ਹੋਈ ਹੈ। ਹਾਜਿਨ ਇਲਾਕੇ ਦੇ ਗੁੰਡ ਪਾਰੰਗ ਪਿੰਡ 'ਚ ਉਸ ਦੇ ਘਰ ਨਜ਼ਦੀਕ ਅੱਤਵਾਦੀਆਂ ਨੇ ਉਸ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਬੁਲਾਰੇ ਦਾ ਕਹਿਣਾ ਹੈ, ''ਜਾਂਚ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਸਥਾਨਕ ਅੱਤਵਾਦੀ ਸਲੀਮ ਪਰਰੇ ਦੀ ਹੱਤਿਆ 'ਚ ਸ਼ਾਮਲ ੋਹੋਣ ਦੀ ਗੱਲ ਸਾਹਮਣੇ ਆਈ ਹੈ।''


Related News