ਵਿਸ਼ਵ ਵਿਚ ਰੋਬੋਟ ਰਾਹੀਂ ਕੀਤੀ ਗਈ ਪਹਿਲੀ ਸਰਜਰੀ, ਮਰੀਜ਼ ਦੀ ਗਰਦਨ ਵਿਚੋਂ ਕੱਢਿਆ ਟਿਊਮਰ

Tuesday, May 08, 2018 - 09:03 PM (IST)

ਵਾਸ਼ਿੰਗਟਨ (ਭਾਸ਼ਾ)- ਭਾਰਤੀ ਮੂਲ ਦੇ ਇਕ ਸਰਜਨ ਦੀ ਅਗਵਾਈ ਵਿਚ ਵਿਸ਼ਵ ਵਿਚ ਰੋਬੋਟ ਰਾਹੀਂ ਪਹਿਲੀ ਸਰਜਰੀ ਕਰਵਾਈ ਗਈ। ਇਸ ਵਿਚ ਇਕ ਮਰੀਜ਼ ਦੀ ਗਰਦਨ ਤੋਂ ਦੁਰਲਭ ਕਿਸਮ ਦੇ ਟਿਊਮਨਰ ਨੂੰ ਸਫਲਤਾਪੂਰਵਕ ਕੱਢਿਆ ਗਿਆ। ਕਾਰਡੋਮਾ ਕੈਂਸਰ ਦਾ ਇਕ ਦੁਰਲਭ ਤਰ੍ਹਾਂ ਦੀ ਬੀਮਾਰੀ ਹੈ ਜੋ ਖੋਪੜੀ ਅਤੇ ਰੀਢ ਦੀ ਹੱਡੀ ਵਿਚ ਹੁੰਦਾ ਹੈ। ਕਾਰਡੋਮਾ ਦਾ ਟਿਊਮਰ ਬਹੁਤ ਹੌਲੀ-ਹੌਲੀ ਗੰਭੀਰ ਰੂਪ ਅਖਤਿਆਰ ਕਰਦਾ ਹੈ ਅਤੇ ਕਈ ਸਾਲਾਂ ਤੱਕ ਇਸ ਦਾ ਕੋਈ ਲੱਛਣ ਦੇਖਣ ਨੂੰ ਨਹੀਂ ਮਿਲਦਾ। ਅਮਰੀਕਾ ਦੇ 27 ਸਾਲਾ ਨੋਆ ਪਿਰਨਕਾਫ 2016 ਵਿਚ ਇਕ ਕਾਰ ਹਾਦਸੇ ਵਿਚ ਜ਼ਖਮੀ ਹੋਏ ਸਨ। ਮਾਮੂਲੀ ਸੱਟ ਤੋਂ ਉਬਰਣ ਤੋਂ ਬਾਅਦ ਉਨ੍ਹਾਂ ਦੀ ਗਰਦਨ ਵਿਚ ਕਾਫੀ ਦਰਦ ਹੋਣ ਲੱਗਾ ਸੀ। ਇਸ ਤੋਂ ਬਾਅਦ ਐਕਸਰੇ ਕਰਵਾਇਆ ਗਿਆ, ਜਿਸ ਵਿਚ ਉਸ ਦੀ ਗਰਦਨ ਵਿਚ ਹੋਏ ਨੁਕਸਾਨ ਬਾਰੇ ਪਤਾ ਲੱਗਾ। ਇਹ ਜ਼ਖਮ ਦੁਰਘਟਨਾ ਨਾਲ ਸਬੰਧਿਤ ਨਹੀਂ ਸਨ ਅਤੇ ਉਨ੍ਹਾਂ ਨੂੰ ਲੱਗੀ ਸੱਟ ਦੇ ਮੁਕਾਬਲੇ ਬਹੁਤ ਜ਼ਿਆਦਾ ਚਿੰਤਾ ਪੈਦਾ ਕਰਨ ਵਾਲੇ ਸਨ। ਇਸ ਤੋਂ ਬਾਅਦ ਉਸ ਸਥਾਨ ਦੀ ਬਾਇਓਪਸੀ ਕੀਤੀ ਗਈ।

ਇਸ ਵਿਚ ਵਿਅਕਤੀ ਦੇ ਕਾਰਡੋਮਾ ਨਾਲ ਪੀੜਤ ਹੋਣ ਦੀ ਗੱਲ ਸਾਹਮਣੇ ਆਈ। ਪਿਰਨਕਾਫ ਨੇ ਕਿਹਾ ਕਿ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਉਨ੍ਹਾਂ ਨੇ ਬਹੁਤ ਪਹਿਲਾਂ ਇਸ ਬਾਰੇ ਪਤਾ ਲਗਾ ਲਿਆ। ਬਹੁਤ ਸਾਰੇ ਲੋਕਾਂ ਵਿਚ ਇਸ ਦਾ ਪਤਾ ਛੇਤੀ ਨਹੀਂ ਲੱਗ ਪਾਉਂਦਾ ਹੈ ਅਤੇ ਇਸ ਕਾਰਨ ਛੇਤੀ ਇਲਾਜ ਵੀ ਮੁਮਕਿਨ ਨਹੀਂ ਹੋ ਸਕਦਾ ਹੈ। ਕਾਰਡੋਮਾ ਦੇ ਇਲਾਜ ਲਈ ਸਰਜਰੀ ਸਭ ਤੋਂ ਢੁਕਵਾਂ ਬਦਲ ਹੁੰਦਾ ਹੈ ਪਰ ਪਿਰਨਕਾਫ ਦੇ ਮਾਮਲੇ ਵਿਚ ਇਹ ਬਹੁਤ ਮੁਸ਼ਕਲ ਸੀ। ਅਜਿਹੇ ਵਿਚ ਉਨ੍ਹਾਂ ਕੋਲ ਪ੍ਰੋਟੋਨ ਥੈਰੇਪੀ ਦਾ ਦੂਜਾ ਬਦਲ ਸਾਹਮਣੇ ਸੀ। ਕਾਰਡੋਮਾ ਕਾਫੀ ਦੁਰਲਭ ਹੈ। ਹਰ ਸਾਲ 10 ਲੱਖ ਲੋਕਾਂ ਵਿਚ ਕੋਈ ਇਕ ਇਸ ਵਿਚ ਪ੍ਰਭਾਵਿਤ ਹੁੰਦਾ ਹੈ। ਪਿਰਨਕਾਫ ਦੇ ਮਾਮਲੇ ਵਿਚ ਕਾਰਡੋਮਾ ਸੀ 2 ਕਸ਼ੇਰੂਕਾ ਵਿਚ ਸੀ। ਇਹ ਹੋਰ ਵੀ ਦੁਰਲਭ ਹੈ ਅਤੇ ਇਸ ਦਾ ਇਲਾਜ ਚੁਣੌਤੀਪੂਰਨ ਹੁੰਦਾ ਹੈ। ਅਮਰੀਕਾ ਦੇ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਹਸਪਤਾਲ ਵਿਚ ਪਿਛਲੇ ਸਾਲ ਅਗਸਤ ਵਿਚ ਪਿਰਨਕਾਫ ਦੀ ਰੋਬੋਟ ਰਾਹੀਂ ਸਰਜਰੀ ਹੋਈ। ਰੋਬੋਟ ਦਾ ਇਸਤੇਮਾਲ ਤਿੰਨ ਪੜਾਅ ਵਿਚ ਕੀਤੀ ਗਈ ਸਰਜਰੀ ਦੇ ਦੂਜੇ ਹਿੱਸੇ ਵਿਚ ਕੀਤਾ ਗਿਆ।

ਸਹਾਇਕ ਪ੍ਰੋਫੈਸਰ ਨੀਲ ਮਲਹੋਤਰਾ ਦੀ ਅਗਵਾਈ ਵਾਲੀ ਟੀਮ ਨੇ ਇਹ ਸਰਜਰੀ ਕੀਤੀ। ਪਿਰਨਕਾਫ ਦੀ ਸਰਜਰੀ ਤਿੰਨ ਪੜਾਅ ਵਿਚ ਹੋਈ। ਪਹਿਲੇ ਦੌਰ ਵਿਚ ਨਿਊਰੋਸਰਜਨ ਨੇ ਮਰੀਜ਼ ਦੀ ਗਰਦਨ ਦੇ ਪਿਛਲੇ ਹਿੱਸੇ ਵਿਚ ਟਿਊਮਰ ਨੇੜੇ ਰੀੜ ਦੀ ਹੱਡੀ ਨੂੰ ਕੱਟ ਦਿੱਤਾ ਤਾਂ ਜੋ ਦੂਜੇ ਪੜਾਅ ਵਿਚ ਟਿਊਮਰ ਨੂੰ ਮੂੰਹ ਤੋਂ ਕੱਢਿਆ ਜਾ ਸਕੇ। ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ ਸਰਜੀਕਲ ਰੋਬੋਟ ਦੇ ਇਸਤੇਮਾਲ ਰਾਹੀਂ ਡਾਕਟਰਾਂ ਦੀ ਟੀਮ ਨੇ ਉਸ ਦੀ ਗਰਦਨ ਤੋਂ ਮੂੰਹ ਤੱਕ ਦੇ ਹਿੱਸੇ ਨੂੰ ਸਾਫ ਕੀਤਾ ਤਾਂ ਜੋ ਮਲਹੋਤਰਾ ਟਿਊਮਰ ਅਤੇ ਰੀੜ ਦੀ ਹੱਡੀ ਦੇ ਹਿੱਸੇ ਨੂੰ ਕੱਢਿਆ ਜਾ ਸਕੇ। ਆਖਰੀ ਪੜਾਅ ਵਿਚ ਟੀਮ ਨੇ ਪਿਰਨਕਾਫ ਦੀ ਰੀੜ ਦੀ ਹੱਡੀ ਨੂੰ ਉਸ ਦੇ ਪਹਿਲੇ ਸਥਾਨ ਉੱਤੇ ਫਿਟ ਕੀਤਾ। ਸਰਜਰੀ ਦੇ 9 ਮਹੀਨੇ ਬਾਅਦ ਪਿਰਨਕਾਫ ਕੰਮ ਉੱਤੇ ਪਰਤ ਚੁੱਕੇ ਹਨ।


Related News