ਵਧਦੀ ਤੋਂਦ ਨੂੰ ਕੰਟਰੋਲ ਕਰਨ ਲਈ ਇਨ੍ਹਾਂ 5 ਤਰੀਕਿਆਂ ਦੀ ਚਾਹ ਦੀ ਕਰੋ ਵਰਤੋ

06/06/2018 1:32:34 PM

ਨਵੀਂ ਦਿੱਲੀ— ਲਾਈਫ ਸਟਾਈਲ 'ਚ ਬਦਲਾਅ ਅਤੇ ਤਣਾਅ ਦੇ ਚਲਦੇ ਅੱਜਕਲ ਦੇ ਲੋਕਾਂ ਦਾ ਵਜ਼ਨ ਵਧਣਾ ਅਤੇ ਤੋਂਦ ਨਿਕਲਣਾ ਆਮ ਗੱਲ ਹੋ ਗਈ ਹੈ ਪਰ ਵਧਦੀ ਤੋਂਦ 'ਤੇ ਧਿਆਨ ਨਾ ਦੇਣਾ ਜ਼ਰੂਰੀ ਹੈ ਕਿਉਂਕਿ ਇਹ ਕਈ ਬੀਮਾਰੀਆਂ ਨੂੰ ਆਪਣੇ ਨਾਲ ਲਿਆਉਂਦੀ ਹੈ ਉਂਝ ਤਾਂ ਤੋਂਦ ਤੋਂ ਬਚਣ ਲਈ ਜਾਗਿੰਗ ਅਤੇ ਕਸਰਤ ਵਰਗੇ ਕਈ ਉਪਾਅ ਹੁੰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਸਿਰਫ ਚਾਹ ਪੀ ਕੇ ਤੁਸੀਂ ਵਧਦੀ ਤੋਂਦ 'ਤੇ ਲਗਾਮ ਲਗਾ ਸਕਦੇ ਹੋ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਨ੍ਹਾਂ 5 ਤਰੀਕਿਆਂ ਦੀ ਚਾਹ ਬਾਰੇ ਜਿਨ੍ਹਾਂ ਨੂੰ ਪੀ ਕੇ ਤੁਸੀਂ ਆਪਣੀ ਤੋਂਦ ਨੂੰ ਕੰਟਰੋਲ 'ਚ ਰੱਖ ਸਕਦੇ ਹੋ।
1. ਨਿੰਬੂ ਦੀ ਚਾਹ
ਨਿੰਬੂ ਦੀ ਹਰ ਤਰ੍ਹਾਂ ਦੀ ਵਰਤੋਂ ਮੋਟਾਪੇ ਅਤੇ ਐਕਸਟਰਾ ਚਰਬੀ ਦਾ ਸਫਾਇਆ ਕਰਦਾ ਹੈ। ਲੈਮਨ ਟੀ ਕਾਫੀ ਲੋਕਾਂ ਨੂੰ ਪਸੰਦ ਹੁੰਦੀ ਹੈ। ਭਾਰ ਘੱਟ ਕਰਨ ਲਈ ਇਹ ਚਾਹ ਕਾਫੀ ਫਾਇਦੇਮੰਦ ਹੁੰਦੀ ਹੈ ਪਰ ਲੈਮਨ ਟੀ 'ਚ ਖੰਡ ਦੀ ਥਾਂ 'ਤੇ ਸ਼ਹਿਦ ਦੀ ਵਰਤੋਂ ਕਰੋ।
2. ਅਜਵਾਈਨ ਦੀ ਚਾਹ
ਅਜਵਾਈਨ 'ਚ ਰਾਈਬੋਫਲੇਵਿਨ ਨਾਮ ਦਾ ਤੱਤ ਹੁੰਦਾ ਹੈ, ਜੋ ਮੋਟਾਪੇ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਗਰਮ ਪਾਣੀ 'ਚ ਅਜਵਾਈਨ, ਸੌਂਫ, ਇਲਾਇਚੀ ਅਤੇ ਅਦਰਕ ਪਾ ਕੇ 5 ਮਿੰਟ ਤਕ ਉਬਾਲ ਲਓ ਅਤੇ ਫਿਰ ਛਾਣ ਕੇ ਇਸ ਦੀ ਵਰਤੋਂ ਕਰੋ। ਕੁਝ ਹੀ ਦਿਨਾਂ 'ਚ ਇਸ ਦਾ ਫਾਇਦਾ ਦਿਖੇਗਾ।
3. ਕਾਲੀ ਮਿਰਚ ਦੀ ਚਾਹ
ਕਾਲੀ ਮਿਰਚ 'ਚ ਮੌਜੂਦ ਪਾਈਪੇਰਿਨ ਫੈਟ ਬਰਨ ਕਰਨ 'ਚ ਮਦਦ ਕਰਦਾ ਹੈ। ਕਾਲੀ ਮਿਰਚ ਅਤੇ ਅਦਰਕ ਨੂੰ ਪਾਣੀ 'ਚ 5 ਮਿੰਟ ਤਕ ਉਬਾਲੋ ਅਤੇ ਫਿਰ ਇਸ ਨੂੰ ਛਾਣ ਕੇ ਪੀਓ।
4. ਦਾਲਚੀਨੀ ਦੀ ਚਾਹ
ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਕਿ ਭਾਰ ਘੱਟ ਕਰਨ ਜਾਂ ਤੋਂਦ ਲਈ ਗ੍ਰੀਨ ਟੀ ਨੂੰ ਹੀ ਇਕ ਮਾਤਰ ਵਿਕਲਪ ਮੰਨਦੇ ਹਨ। ਜਦਕਿ ਅਜਿਹਾ ਨਹੀਂ ਹੈ ਦਾਲਚੀਨੀ ਦੀ ਚਾਹ ਵੀ ਇਸ 'ਚ ਮਦਦ ਕਰ ਸਕਦੀ ਹੈ।
5. ਅਦਰਕ ਦੀ ਚਾਹ
ਅਦਰਕ ਦੀ ਚਾਹ ਬਣਾਉਣਾ ਬਹੁਤ ਆਸਾਨ ਹੈ। ਕਿਸੇ ਭਾਂਡੇ 'ਚ ਪਾਣੀ ਗਰਮ ਕਰੋ ਅਤੇ ਉਸ 'ਚ ਅਦਰਕ ਦੇ ਟੁੱਕੜਿਆਂ ਨੂੰ ਉਬਾਲ ਕੇ ਢੱਕ ਦਿਓ। ਫਿਰ ਛਾਣ ਕੇ ਨਿੰਬੂ ਦਾ ਰਸ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਦੀ ਵੀ ਵਰਤੋਂ ਕਰ ਸਕਦੇ ਹੋ।


Related News