ਨੇਤਨਯਾਹੂ ਨੇ ਈਰਾਨ ''ਤੇ ਅਮਰੀਕੀ ਨੀਤੀ ਦਾ ਸਮਰਥਨ ਕਰਨ ਦੀ ਕੀਤੀ ਅਪੀਲ

05/22/2018 11:54:04 AM

ਯੇਰੂਸ਼ਲਮ (ਭਾਸ਼ਾ)— ਇਜ਼ਰਾਇਲ ਦੇ ਪੀ.ਐੱਮ. ਬੇਂਜਾਮਿਨ ਨੇਤਨਯਾਹੂ ਨੇ ਈਰਾਨ 'ਤੇ ਅਮਰੀਕੀ ਨੀਤੀ ਦੀ ਪ੍ਰਸ਼ੰਸਾ ਕਰਦਿਆਂ ਪੂਰੀ ਦੁਨੀਆ ਨੂੰ ਉਨ੍ਹਾਂ ਦੇ ਕਦਮਾਂ 'ਤੇ ਚੱਲਣ ਦੀ ਅਪੀਲ ਕੀਤੀ ਹੈ। ਨੇਤਨਯਾਹੂ ਨੇ ਯੇਰੂਸ਼ਲਮ ਵਿਚ ਪੈਰਾਗੁਏ ਦੇ ਰਾਸ਼ਟਰਪਤੀ ਹੋਰਾਸਿਓ ਕਾਰਟੇਸ ਨਾਲ ਮੁਲਾਕਾਤ ਕਰ ਕੇ ਕਿਹਾ,''ਅਮਰੀਕੀ ਨੀਤੀ ਸਹੀ ਹੈ। ਈਰਾਨ ਪੂਰੇ ਪੱਛਮੀ ਏਸ਼ੀਆ ਵਿਚ ਹਮਲਾਵਰ ਰੂਪ ਵਿਚ ਵੱਧ ਰਿਹਾ ਹੈ। ਉਹ ਵੱਖ-ਵੱਖ ਤਰੀਕਿਆਂ ਨਾਲ ਪਰਮਾਣੂ ਹਥਿਆਰ ਹਾਸਲ ਕਰਨਾ ਚਾਹੁੰਦਾ ਹੈ।'' ਨੇਤਨਯਾਹੂ ਨੇ ਕਿਹਾ,''ਅਸੀਂ ਪੂਰੇ ਅੰਤਰ ਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਅਮਰੀਕਾ ਦੇ ਇਸ ਰਵੱਈਦੇ ਦਾ ਸਾਥ ਦੇਣ।'' ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੇ ਕੱਲ ਈਰਾਨ 'ਤੇ ''ਇਤਿਹਾਸ ਦੀ ਸਭ ਤੋਂ ਸਖਤ ਪਾਬੰਦੀ'' ਲਗਾਉਣ ਦੀ ਚਿਤਾਵਨੀ ਦਿੱਤੀ, ਜਿਸ ਮਗਰੋਂ ਅੱਜ ਭਾਵ ਮੰਗਲਵਾਰ ਨੂੰ ਨੇਤਨਯਾਹੂ ਨੇ ਇਹ ਬਿਆਨ ਦਿੱਤਾ ਹੈ।


Related News