ਸੋਸ਼ਲਿਸਟ ਨੇਤਾ ਪੇਡਰੋ ਸਾਂਚੇਜ ਨੇ ਸਪੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਚੁੱਕੀ ਸਹੁੰ

Saturday, Jun 02, 2018 - 04:34 PM (IST)

ਸੋਸ਼ਲਿਸਟ ਨੇਤਾ ਪੇਡਰੋ ਸਾਂਚੇਜ ਨੇ ਸਪੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਚੁੱਕੀ ਸਹੁੰ

ਮੈਡ੍ਰਿਡ (ਏ.ਐਫ.ਪੀ.)- ਸਪੇਨ ਦੀ ਸੋਸ਼ਲਿਸਟ ਪਾਰਟੀ ਦੇ ਮੁਖੀ ਪੇਡਰੋ ਸਾਂਚੇਜ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਕ ਦਿਨ ਪਹਿਲਾਂ ਮਾਰੀਆਨੋ ਰਾਜੋਏ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਲਿਆਂਦੇ ਗਏ ਬੇਭਰੋਸਗੀ ਮਤੇ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਾਂਚੇਜ (46) ਅਰਥਸ਼ਾਸਤਰੀ ਹਨ ਪਰ ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਕੋਈ ਤਜ਼ੁਰਬਾ ਨਹੀਂ ਹੈ। ਉਨ੍ਹਾਂ ਨੇ ਮੈਡ੍ਰਿਡ ਦੇ ਨੇੜਲੇ ਜਾਰਜੁਏਲਾ ਮਹੱਲ ਵਿਚ ਕਿੰਗ ਫਿਲਿਪ 6ਵੇਂ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੇ ਬਾਈਬਲ ਜਾਂ ਈਸਾ ਮਸੀਹ ਦੀ ਤਸਵੀਰ ਤੋਂ ਬਿਨਾਂ ਸਹੁੰ ਚੁੱਕਦੇ ਹੋਏ ਕਿਹਾ,'ਮੈਂ ਵਾਅਦਾ ਕਰਦਾ ਹਾਂ ਕਿ ਆਪਣੀ ਅੰਤਰ ਆਤਮਾ ਅਤੇ ਸਨਮਾਨ ਨਾਲ ਪ੍ਰਧਾਨ ਮੰਤਰੀ ਦੇ ਫਰਜ਼ਾਂ ਦਾ ਡਿਸਚਾਰਜ ਕਰਾਂਗਾ ਅਤੇ ਮੂਲਭੂਤ ਨਿਯਮਾਂ ਤਹਿਤ ਸੰਵਿਧਾਨ ਦੀ ਰੱਖਿਆ ਕਰਾਂਗਾ। ਬਿਨਾਂ ਬਾਈਬਲ ਜਾਂ ਈਸਾ ਮਸੀਹ ਦੀ ਤਸਵੀਰ ਤੋਂ ਬਿਨਾਂ ਸਹੁੰ ਚੁੱਕਣ ਵਾਲੇ ਉਹ ਪਹਿਲੇ ਪ੍ਰਧਾਨ ਮੰਤਰੀ ਹਨ। ਸੋਸ਼ਲਿਸਟ ਨੇਤਾ ਨੇ ਅਜੇ ਆਪਣੀ ਕੈਬਨਿਟ ਵਿਚ ਨਾਂ ਤੈਅ ਕਰਨੇ ਹਨ ਅਤੇ ਉਨ੍ਹਾਂ ਦਾ ਨਾਂ ਅਧਿਕਾਰਤ ਸਰਕਾਰੀ ਮੈਗਜ਼ੀਨ ਵਿਚ ਛਪਣ ਤੋਂ ਬਾਅਦ ਹੀ ਉਹ ਪੂਰੀ ਤਰ੍ਹਾਂ ਨਾਲ ਆਪਣਾ ਕੰਮਕਾਜ ਸੰਭਾਲ ਸਕਣਗੇ।


Related News