ਸਰਬੱਤ ਦਾ ਭਲਾ ਟਰੱਸਟ ਨੇ ਵੰਡੇ ਸਿੱਖਿਆਰਥਣਾਂ ਨੂੰ ਸਿਲਾਈ ਦੇ ਸਰਟੀਫਿਕੇਟ
Saturday, May 12, 2018 - 06:03 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਾਜਿ.) ਦੇ ਮੈਨੇਜਿੰਗ ਟਰੱਸਟੀ ਉਘੇ ਉਦਯੋਗਪਤੀ ਅਤੇ ਮਹਾਦਾਨੀ ਡਾ. ਐੱਸ. ਪੀ. ਸਿੰਘ ਓਬਰਾਏ ਜੀ ਦੇ ਯੋਗ ਅਗਵਾਈ ਹੇਠ ਚੱਲ ਰਹੇ ਟਰੱਸਟ ਦੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਵੱਲੋਂ ਪਿੰਡ ਝਬੇਲਵਾਲੀ ਦੇ ਗੀਤਾ ਭਵਨ ਮੰਦਿਰ ਵਿਖੇ ਮੁਫਤ ਸਿਲਾਈ ਸਿੱਖਿਆ ਦੇਣ ਲਈ ਖੋਲੇ ਗਏ ਸਿਲਾਈ ਸੈਂਟਰ ਵਿਖੇ ਉਨ੍ਹਾਂ 42 ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ, ਜਿਨ੍ਹਾਂ ਨੇ ਇਸ ਸੈਂਟਰ ਤੋਂ ਸਿਲਾਈ ਸਿਖਿਆ 01-07-2017 ਤੋਂ 31-12-2017 ਤੱਕ ਦੇ ਸੈਸ਼ਨ ਦੌਰਾਨ ਸਿਲਾਈ ਅਧਿਆਪਕਾ ਰੇਨੂੰ ਸ਼ਰਮਾ ਦੀ ਯੋਗ ਅਗਵਾਈ ਹੇਠ ਪ੍ਰਾਪਤ ਕੀਤੀ ਸੀ।
ਸਰਟੀਫਿਕੇਟ ਦੇਣ ਸਮੇਂ ਜ਼ਿਲਾ ਇਕਾਈ ਦੇ ਪ੍ਰਧਾਨ ਗੁਰਬਿੰਦਰ ਸਿੰਘ ਬਰਾੜ ਨੇ ਸੰਬੋਧਨ ਕਰਦੇ ਹੋਏ ਸਰਬੱਤ ਦਾ ਭਲਾ ਟਰੱਸਟ ਵੱਲੋਂ ਕੀਤੇ ਗਏ ਭਲਾਈ ਦੇ ਕੰਮਾਂ ਦੀ ਵੇਰਵੇ ਪੂਰਨ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਜਨਰਲ ਸੈਕਟਰੀ ਸੁਦਰਸ਼ਨ ਕੁਮਾਰ ਸਿਡਾਨਾ, ਅਰਵਿੰਦਰ ਪਾਲ ਸਿੰਘ, ਰਾਜ ਕੁਮਾਰ ਸ਼ਰਮਾਂ, ਕੁਲਵਿੰਦਰ ਸਿੰਘ, ਜਸਵੀਰ ਸ਼ਰਮਾ ਦੱਦਾਹੂਰ, ਮਲਕੀਅਤ ਸਿੰਘ ਸੀਨੀਅਰ ਮੈਨੇਜਰ, ਜਸਵਿੰਦਰ ਸਿੰਘ ਮਾਣਕੂ, ਹਰਿੰਦਰ ਕੌਰ, ਪੂਨਮ, ਡਾ. ਨਰਿੰਦਰ ਕੁਮਾਰ ਸ਼ਰਮਾ ਦਲਜੀਤ ਸਿੰਘ ਭੁੱਲਰ, ਮਗੰਤ ਰਾਮ, ਰਾਮ ਸਰੂਪ, ਮਾਸਟਰ ਕੇਵਲ ਕ੍ਰਿਸ਼ਨ ਅਤੇ ਸ਼ਮਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
