ਸ਼ਿਮਲਾ ਦੇ ਰਾਮਪੁਰ ''ਚ ਬੱਦਲ ਫੱਟਣ ਨਾਲ ਹੋਇਆ ਭਾਰੀ ਨੁਕਸਾਨ

Tuesday, Jun 05, 2018 - 11:30 AM (IST)

ਸ਼ਿਮਲਾ ਦੇ ਰਾਮਪੁਰ ''ਚ ਬੱਦਲ ਫੱਟਣ ਨਾਲ ਹੋਇਆ ਭਾਰੀ ਨੁਕਸਾਨ

ਰਾਮਪੁਰ (ਰਾਕਟਾ)— ਸ਼ਿਮਲਾ ਦੇ ਰਾਮਪੁਰ 'ਚ ਦਰਸ਼ਾਲ ਅਤੇ ਮਤੇਲਨੀ 'ਚ ਬੱਦਲ ਫੱਟਣ ਨਾਲ ਭਾਰੀ ਤਬਾਹੀ ਮਚੀ ਹੈ। ਮੰਗਲਵਾਰ ਸਵੇਰੇ ਮਤੇਲਨੀ ਪਿੰਡ 'ਚ ਬੱਦਲ ਫੱਟਣ ਨਾਲ ਕਈ ਰਿਹਾਇਸ਼ੀ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦੱਸਣਾ ਚਾਹੁੰਦੇ ਹਾਂ ਕਿ 5-6 ਗਊਸ਼ਾਲਾ ਵੀ ਇਸ ਬਾਰਿਸ਼ ਦੀ ਭੇਟ ਚੜ੍ਹ ਗਈਆਂ।
ਦੱਸਣਾ ਚਾਹੁੰਦੇ ਹਾਂ ਕਿ ਇਸ 'ਚ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਲੱਗਭਗ 40 ਏਕੜ ਉਪਜਾਊ ਜ਼ਮੀਨ ਬਰਬਾਦ ਹੋ ਗਈ। ਇਨ੍ਹਾਂ ਹੀ ਨਹੀਂ ਲੱਗਭਗ 500 ਅਨਾਰ ਦੇ ਦਰੱਖਤ ਅਤੇ ਹੋਰ ਫਲਾਂ ਦੇ ਦਰੱਖਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਦਰਅਸਲ ਪਿੰਡ ਦੇ ਲੱਗਭਗ 8 ਪਰਿਵਾਰਾਂ ਨੂੰ ਲੱਖਾਂ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ।


Related News