ਬਿਨਾਂ ਕਿਸੇ ਏਜੰਡੇ ਦੇ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਤੇ ਪੁਤਿਨ ਦੀ ਮੁਲਾਕਾਤ

Friday, May 18, 2018 - 04:10 AM (IST)

ਬਿਨਾਂ ਕਿਸੇ ਏਜੰਡੇ ਦੇ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਤੇ ਪੁਤਿਨ ਦੀ ਮੁਲਾਕਾਤ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਰੂਸ ਦੀ ਯਾਤਰਾ 'ਤੇ ਜਾਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਦੌਰਾਨ ਈਰਾਨ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹੱਟਣ ਦੇ ਪ੍ਰਭਾਵ ਸਮੇਤ ਵੱਖ-ਵੱਖ ਗਲੋਬਲ ਅਤੇ ਖੇਤਰੀ ਮੁੱਦਿਆਂ 'ਤੇ ਚਰਚਾ ਕਰ ਸਕਦੇ ਹਨ।
ਮੋਦੀ ਰਾਸ਼ਟਰਪਤੀ ਪੁਤਿਨ ਤੋਂ ਬਿਨਾਂ ਤੈਅ ਏਜੰਡੇ ਦੀ ਇਸ ਗੱਲਬਾਤ ਲਈ 21 ਮਈ ਨੂੰ ਸਵੇਰੇ ਰੂਸ ਦੇ ਸ਼ਹਿਰ ਸੋਸ਼ੀ ਪਹੁੰਚ ਸਕਦੇ ਹਨ। ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਸਾਲਾਨਾ ਸ਼ਿਖਰ ਬੈਠਕਾਂ ਦਾ ਸਿਲਸਿਲਾ 2000 ਤੋਂ ਚੱਲ ਰਿਹਾ ਹੈ ਅਤੇ ਇਹ ਬੈਠਕਾਂ ਵਾਰੋ-ਵਾਰੀ ਮਾਸਕੋ ਅਤੇ ਨਵੀਂ ਦਿੱਲੀ 'ਚ ਆਯੋਜਿਤ ਕੀਤੀਆਂ ਜਾਣਗੀਆਂ।
ਰਸਮੀ ਬੈਠਕਾਂ ਤੋਂ ਹੱਟ ਕੇ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਇਕ ਅਰਸਮੀ ਬੈਠਕ ਕੀਤੀ। ਇਸ ਤਰ੍ਹਾਂ ਦੀ ਬੈਠਕ ਤੋਂ ਬਾਅਦ ਆਮ ਤੌਰ 'ਤੇ ਕੋਈ ਘੋਸ਼ਣਾ ਪੱਤਰ ਜਾਰੀ ਨਹੀਂ ਕੀਤਾ ਜਾਂਦਾ ਅਤੇ ਗੱਲਬਾਤ ਦੇ ਦੋਵੇਂ ਨੇਤਾ ਆਪਣੇ ਹਿਸਾਬ ਨਾਲ ਚੁਣ ਲੈਂਦੇ ਹਨ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਦੋਵੇਂ ਨੇਤਾਵਾਂ ਦੀ ਇਹ ਮੁਲਾਕਾਤ 4 ਤੋਂ 6 ਘੰਟਿਆਂ ਤੱਕ ਚੱਲ ਸਕਦੀ ਹੈ ਅਤੇ ਇਸ ਦਾ ਕੋਈ ਤੈਅ ਏਜੰਡਾ ਨਹੀਂ ਹੈ। ਇਸ ਬੈਠਕ 'ਚ ਦੋ-ਪੱਖੀ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਨੇਤਾ ਈਰਾਨ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹੱਟਣ, ਅਫਗਾਨਿਸਤਾਨ ਅਤੇ ਸੀਰੀਆ 'ਚ ਹਾਲਾਤ, ਅੱਤਵਾਦ ਦੇ ਖਤਰੇ ਅਤੇ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਅਤੇ ਬ੍ਰਿਕਸ ਸ਼ਿਖਰ ਸੰਮੇਲਨ ਬੈਠਕਾਂ 'ਤੇ ਵਿਚਾਰ ਕਰ ਸਕਦੇ ਹਨ।
ਇਸ ਤਰ੍ਹਾਂ ਅਮਰੀਕਾ ਦੇ ਇਕ ਨਵੇਂ ਕਾਨੂੰਨ ਸੀ. ਏ. ਏ. ਟੀ. ਐੱਸ. ਏ. ਦੇ ਤਹਿਤ ਰੂਸ ਖਿਲਾਫ ਪਾਬੰਦੀਆਂ ਦੇ ਭਾਰਤ-ਰੂਸ ਰੱਖਿਆ ਸਹਿਯੋਗ 'ਤੇ ਸੰਭਾਵਿਤ ਅਸਰ ਵੀ ਇਸ ਦੌਰਾਨ ਚਰਚਾ ਹੋ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਸਰਕਾਰ ਇਸ ਮੁੱਦੇ ਨੂੰ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੇ ਨਾਲ ਚੁਕ ਰਹੀ ਹੈ ਅਤੇ ਉਹ ਰੂਸ ਦੇ ਨਾਲ ਆਪਣੇ ਰੱਖਿਆ ਸਬੰਧਾਂ 'ਤੇ ਕਿਸੇ ਤੀਜੇ ਪੱਖ ਦੀ ਦਖਲਅੰਦਾਜ਼ੀ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਅਰਸਮੀ ਸ਼ਿਖਰ ਗੱਲਬਾਤ ਦਾ ਉਦੇਸ਼ ਦੋਹਾਂ ਦੇਸ਼ਾਂ ਦੀ ਦੋਸਤੀ ਅਤੇ ਵਿਸ਼ਵਾਸ ਦਾ ਇਸਤੇਮਾਲ ਪ੍ਰਮੁੱਖ ਗਲੋਬਲ ਅਤੇ ਖੇਤਰੀ ਮੁੱਦਿਆਂ 'ਤੇ ਸਮਝ ਕਾਇਮ ਕਰਨਾ ਹੈ। ਰਾਸ਼ਟਰਪਤੀ ਪੁਤਿਨ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ 'ਚ ਦੁਪਹਿਰ ਭੋਜਨ ਵੀ ਕਰਨਗੇ।


Related News