ਪੁਲਸ ਨੇ ਜਨਰਲ ਸਮਾਜ ਦੇ ਇਕ ਹੋਰ ਹਿੰਦੂ ਨੇਤਾ ਨੂੰ ਕੀਤਾ ਗ੍ਰਿਫਤਾਰ

Thursday, May 31, 2018 - 02:39 AM (IST)

ਪੁਲਸ ਨੇ ਜਨਰਲ ਸਮਾਜ ਦੇ ਇਕ ਹੋਰ ਹਿੰਦੂ ਨੇਤਾ ਨੂੰ ਕੀਤਾ ਗ੍ਰਿਫਤਾਰ

ਫਗਵਾੜਾ, (ਜਲੋਟਾ, ਰੁਪਿੰਦਰ ਕੌਰ)- ਫਗਵਾੜਾ 'ਚ ਬੀਤੇ ਦਿਨੀਂ ਭੜਕੀ ਜਾਤੀ ਹਿੰਸਾ ਦੇ ਦੌਰਾਨ ਪੁਲਸ ਥਾਣਾ ਸਿਟੀ 'ਚ ਦਰਜ ਕੀਤੀ ਗਈ ਐੱਫ. ਆਈ. ਆਰ. ਨੰਬਰ 77 ਤੇ 78 ਤਹਿਤ ਪੁਲਸ ਵੱਲੋਂ ਮਾਮਲੇ 'ਚ ਸ਼ਾਮਲ ਜਨਰਲ ਸਮਾਜ ਦੇ ਇਕ ਹੋਰ ਹਿੰਦੂ ਨੇਤਾ ਸੰਨੀ ਬੱਤਾ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਇਸ ਤੋਂ ਪਹਿਲਾਂ ਪੁਲਸ ਨੇ ਹਾਲ ਹੀ ਵਿਚ ਇਕ ਹੋਰ ਹਿੰਦੂ ਨੇਤਾ ਸੁਸ਼ੀਲ ਟਿੰਕਾ ਨੂੰ ਗ੍ਰਿਫਤਾਰ ਕੀਤਾ ਸੀ। ਐੱਸ. ਆਈ. ਟੀ. ਪ੍ਰਮੁੱਖ ਜਸਕਰਨ ਸਿੰਘ ਤੇਜਾ ਨੇ ਮੁਲਜ਼ਮ ਸੰਨੀ ਬੱਤਾ ਦੀ ਪੁਲਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਸਿੰਘ ਨੇ ਕਿਹਾ ਕਿ ਪੁਲਸ ਬਹੁਤ ਜਲਦ ਕੇਸਾਂ ਵਿਚ ਨਾਮਜ਼ਦ ਕੀਤੇ ਗਏ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਨਿਰਪੱਖ ਢੰਗ ਨਾਲ ਕਰੇਗੀ। 
ਜ਼ਿਕਰਯੋਗ ਹੈ ਕਿ ਜਨਰਲ ਸਮਾਜ ਦੇ ਪੁਲਸ ਕੇਸਾਂ 'ਚ ਮੁਲਜ਼ਮ ਬਣਾਏ ਗਏ ਨੇਤਾਵਾਂ ਦੀ ਗ੍ਰਿਫਤਾਰੀ ਲਈ ਲੋਕ ਇਨਸਾਫ ਪਾਰਟੀ ਦੇ ਨੇਤਾ ਜਰਨੈਲ ਸਿੰਘ ਨੇ ਪੁਲਸ ਪ੍ਰਸ਼ਾਸਨ ਨੂੰ 3 ਜੂਨ ਤਕ ਦਾ ਆਖਰੀ ਅਲਟੀਮੇਟਮ ਦਿੱਤਾ ਹੋਇਆ ਹੈ।


Related News