ਜ਼ਹਿਰੀਲਾ ਬਿਆਸ : ਸੀਂਚੇਵਾਲ ਬੋਲੇ, ''ਪ੍ਰਦੂਸ਼ਣ ਕੰਟਰੋਲ ਵਿਭਾਗ ਕਰੇ ਕਾਰਵਾਈ''

Friday, May 18, 2018 - 12:37 AM (IST)

ਜ਼ਹਿਰੀਲਾ ਬਿਆਸ : ਸੀਂਚੇਵਾਲ ਬੋਲੇ, ''ਪ੍ਰਦੂਸ਼ਣ ਕੰਟਰੋਲ ਵਿਭਾਗ ਕਰੇ ਕਾਰਵਾਈ''

ਜਲੰਧਰ — ਵਾਤਾਵਰਣ ਦੀ ਰੱਖਿਆ ਕਰਨ ਵਾਲੇ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਬਿਆਸ ਦਰਿਆ 'ਚ ਜ਼ਹਿਰੀਲੇ ਪਾਣੀ ਕਾਰਨ ਹੋਈ ਮੱਛਲੀਆਂ ਦੀ ਮੌਤ ਦੇ ਬਾਰੇ 'ਚ ਪ੍ਰਦੂਸ਼ਣ ਕੰਟਰੋਲ ਵਿਭਾਗ ਦੀ ਕਾਰਜਾਂ 'ਤੇ ਸਵਾਲ ਚੁੱਕਿਆ ਹੈ। ਜੱਗ ਬਾਣੀ ਨਾਲ ਗੱਲਬਾਤ ਦੌਰਾਨ ਸੀਂਚੇਵਾਲ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਦਰਿਆ ਦੇ ਆਲੇ-ਦੁਆਲੇ ਲੱਗਦੇ ਉਦਯੋਗਿਕ ਯੂਨਿਟਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸਮਰਥਾ ਦੀ ਵੀ ਸਮੇਂ-ਸਮੇਂ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ 'ਚ ਵੀ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਤੁਰੰਤ ਹਰਕਤ 'ਚ ਆ ਕੇ ਕਾਰਵਾਈ ਕਰਨੀ ਚਾਹੀਦੀ ਸੀ, ਪਰ ਜਿਸ ਪੰਜਾਬ 'ਚ ਸਤਲੁਜ ਦਾ ਪਾਣੀ ਜ਼ਹਿਰੀਲਾ ਹੋਣ ਕਾਰਨ ਕੈਂਸਰ ਦੀ ਇਕ ਪੂਰੀ ਬੈਲਟ ਸਥਾਪਿਤ ਹੋ ਗਈ ਹੋਵੇ ਅਤੇ ਮਨੁੱਖੀ ਜ਼ਿੰਦਗੀ ਨੂੰ ਵੱਡੇ ਪੈਮਾਨੇ 'ਤੇ ਨੁਕਸਾਨਾ ਹੋ ਰਿਹਾ ਹੋਵੇ ਉਥੇ ਮੱਛਲੀਆਂ ਮੌਤ 'ਤੇ ਤਰਸ ਕਿਵੇਂ ਆਵੇਗਾ, ਇਹ ਬਹੁਤ ਬਦ-ਕਿਸਮਤੀ ਹੈ। ਜਦੋਂ ਤੱਕ ਲੋਕ ਆਪਣੀ ਸਿਹਤ ਅਤੇ ਵਾਤਾਵਰਣ ਨੂੰ ਲੈ ਕੇ ਜਾਗਰੂਕ ਨਹੀਂ ਹੁੰਦੇ ਉਦੋਂ ਤੱਕ ਅਜਿਹੇ ਹਾਦਸਿਆਂ ਨੂੰ ਰੋਕਣਾ ਮੁਸ਼ਕਿਲ ਹੈ। ਜੇਕਰ ਸੀਂਚੇਵਾਲ ਅਤੇ ਸਲਤਾਨਪੁਰ 'ਚ ਗੰਦੇ ਪਾਣੀ ਨੂੰ ਸਾਫ ਕਰਕੇ ਖੇਤੀਬਾੜੀ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਤਾਂ ਇਹ ਮਾਡਲ ਪੂਰੇ ਪੰਜਾਬ 'ਚ ਕਿਉਂ ਨਹੀਂ ਲਾਗੂ ਹੋ ਸਕਦਾ।
 


Related News