ਸੌਂਣ ਤੋਂ ਪਹਿਲਾਂ ਸਰੀਰ ਦੇ ਇਨ੍ਹਾਂ ਹਿੱਸਿਆਂ ''ਤੇ ਲਗਾਓ ਤੇਲ, ਹੋਣਗੇ ਕਈ ਫਾਇਦੇ

Monday, May 28, 2018 - 05:29 PM (IST)

ਸੌਂਣ ਤੋਂ ਪਹਿਲਾਂ ਸਰੀਰ ਦੇ ਇਨ੍ਹਾਂ ਹਿੱਸਿਆਂ ''ਤੇ ਲਗਾਓ ਤੇਲ, ਹੋਣਗੇ ਕਈ ਫਾਇਦੇ

ਨਵੀਂ ਦਿੱਲੀ— ਸਰੋਂ ਦੇ ਤੇਲ ਦੀ ਵਰਤੋਂ ਲਗਭਗ ਸਾਰੇ ਘਰਾਂ 'ਚ ਕੀਤੀ ਜਾਂਦੀ ਹੈ। ਕੋਈ ਖਾਣਾ ਬਣਾਉਣ ਲਈ ਤਾਂ ਕੋਈ ਸਰੀਰ ਦੀ ਮਾਲਿਸ਼ ਕਰਨ ਲਈ ਇਸ ਦੀ ਰੋਜ਼ਾਨਾ ਵਰਤੋਂ ਕਰਦਾ ਹੈ। ਸਰੋਂ ਦਾ ਤੇਲ ਸਿਹਤ ਦੇ ਲਿਹਾਜ਼ ਨਾਲ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਤੇਲ 'ਚ ਕਈ ਵਿਟਾਮਿਨ, ਮਿਨਰਲਸ ਅਤੇ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਫਾਇਦਾ ਪਹੁੰਚਾਉਂਦੇ ਹਨ। ਜੇ ਸੌਂਣ ਤੋਂ ਪਹਿਲਾਂ ਇਸ ਨੂੰ ਸਰੀਰ ਦੇ ਕੁਝ ਹਿੱਸਿਆ 'ਤੇ ਲਗਾਇਆ ਜਾਵੇ ਤਾਂ ਇਸ ਨਾਲ ਸਰੀਰ ਨੂੰ ਕਮਾਲ ਦੇ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਹਿੱਸਿਆ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਸਰੋਂ ਦਾ ਤੇਲ ਲਗਾਉਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ...
1. ਸਿਰ ਦੀ ਮਾਲਿਸ਼
ਜੇ ਤੁਸੀਂ ਦਿਨਭਰ ਕੰਮ ਕਰਕੇ ਥੱਕ ਜਾਂਦੇ ਹੋ,ਜਿਸ ਨਾਲ ਤੁਹਾਨੂੰ ਤਣਾਅ ਵੀ ਰਹਿੰਦਾ ਹੈ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਸਿਰ 'ਤੇ ਸਰੋਂ ਦਾ ਤੇਲ ਲਗਾ ਕੇ ਮਾਲਿਸ਼ ਕਰੋ। ਇਸ ਨਾਲ ਆਰਾਮ ਮਿਲਦਾ ਹੈ ਅਤੇ ਤਣਾਅ ਦੂਰ ਰਹੇਗਾ।
2. ਨਾਭੀ(ਧੁੰਨੀ)
ਸੌਂਣ ਤੋਂ ਪਹਿਲਾਂ ਨਾਭੀ 'ਤੇ ਸਰੋਂ ਦਾ ਤੇਲ ਲਗਾਓ। ਇਸ ਨਾਲ ਬੁੱਲ੍ਹ ਫਟਣ ਦੀ ਸਮੱਸਿਆ ਦੂਰ ਰਹਿੰਦੀ ਹੈ ਨਾਲ ਹੀ ਬੁੱਲ੍ਹ ਖੂਬਸੂਰਤ ਵੀ ਦਿੱਖਣ ਲੱਗਦੇ ਹਨ। ਇਸ ਤੋਂ ਇਲਾਵਾ ਨਾਭੀ 'ਤੇ ਸਰੋਂ ਦਾ ਤੇਲ ਲਗਾਉਣ ਨਾਲ ਪੇਟ ਦਰਦ ਅਤੇ ਪਾਚਨ ਸੰਬੰਧੀ ਸਮੱੱਸਿਆ ਵੀ ਦੂਰ ਰਹਿੰਦੀ ਹੈ। ਇਸ ਤੋਂ ਇਲਾਵਾ ਅੱਖਾਂ ਦੀ ਜਲਣ, ਖਾਰਸ਼ ਅਤੇ ਸੁੱਕਾਪਣ ਵੀ ਠੀਕ ਹੋ ਜਾਂਦਾ ਹੈ।
3. ਪੈਰਾਂ ਦੀਆਂ ਤਲੀਆਂ
ਰੋਜ਼ ਰਾਤ ਨੂੰ ਸੌਂਣ ਤੋਂ ਪਹਿਲਾਂ ਪੈਰਾਂ ਦੇ ਤਲੀਆਂ 'ਤੇ ਸਰੋਂ ਦਾ ਤੇਲ ਲਗਾ ਕੇ ਮਾਲਿਸ਼ ਕੀਤੀ ਜਾਵੇ ਤਾਂ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਇਹ ਨੁਸਖਾ ਤੁਹਾਡੇ ਲਈ ਬੈਸਟ ਹੈ। ਨਾਲ ਹੀ ਇਸ ਨਾਲ ਸਰੀਰ ਸਿਹਤਮੰਦ ਅਤੇ ਮਜ਼ਬੂਤ ਵੀ ਬਣਿਆ ਰਹਿੰਦਾ ਹੈ।
4. ਸੱਟ
ਜੇ ਲੰਬੇ ਸਮੇਂ ਤੱਕ ਸੱਟ ਠੀਕ ਹੋਣ ਦਾ ਨਾਮ ਹੀ ਨਾ ਲੈ ਰਹੀ ਹੋਵੇ ਤਾਂ ਉੱਥੇ ਸਰੋਂ ਦਾ ਤੇਲ ਲਗਾਓ। ਆਪਣੀ ਸੱਟ 'ਤੇ ਰੋਜ਼ਾਨਾ ਸਰੋਂ ਦਾ ਤੇਲ ਲਗਾਉਂਦੇ ਰਹੋ ਜਦੋਂ ਤੱਕ ਕਿ ਸੱਟ ਠੀਕ ਨਾ ਹੋ ਜਾਵੇ।


 


Related News