ਕੇਰਲ ''ਚ ਨਿਪਾਹ ਵਾਇਰਸ ਨਾਲ ਇਕ ਹੋਰ ਵਿਅਕਤੀ ਦੀ ਮੌਤ
Thursday, May 31, 2018 - 02:32 AM (IST)
ਕੋਝੀਕੋੜ— ਇਥੇ ਨਿਪਾਹ ਵਾਇਰਸ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਜਾਣ ਨਾਲ ਕੋਝੀਕੋੜ ਤੇ ਮਲੱਪੁਰਮ ਜ਼ਿਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਸਿਹਤ ਵਿਭਾਗ ਦੇ ਸੂਤਰਾਂ ਦੇ ਮੁਤਾਬਕ ਕੋਝੀਕੋੜ ਜ਼ਿਲੇ ਦੇ ਰਹਿਣ ਵਾਲੇ ਮਧੁਸੂਧਨ (55) ਦੀ ਬੁੱਧਵਾਰ ਰਾਤ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਇਥੇ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਮਧੁਸੂਧਨ ਇਸ ਵਾਇਰਸ ਦੇ ਟੈਸਟ 'ਚ ਪਾਜ਼ੀਟਿਵ ਪਾਏ ਗਏ ਸਨ।
