ਨਾਟੇਕਰ ਨੇ ਭਾਰਤੀ ਬੈਡਮਿੰਟਨ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਕੀਤੀ ਤਾਰੀਫ

05/13/2018 4:07:30 PM

ਮੁੰਬਈ : ਭਾਰਤ ਦੇ ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਨੇ ਮੌਜੂਦਾ ਸ਼ਟਲਰਾਂ ਦੇ ਲਗਾਤਾਰ ਅੰਤਰਰਾਸ਼ਟਰੀ ਟੂਰਨਾਮੈਂਟਾਂ 'ਚ ਚੰਗੇ ਪ੍ਰਦਰਸ਼ਨ ਦੀ ਤਾਰੀਫ ਕੀਤੀ। ਉਨ੍ਹਾਂ ਨਾਲ ਹੀ ਇਕ ਹੋਰ ਮਹਾਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦੇ ਵਿਚਾਰ ਦਾ ਵੀ ਸਮਰਥਨ ਕੀਤਾ ਅਤੇ ਕਿਹਾ ਕਿ ਇਹ ਖੇਡ ਸੁਨਹਿਰੀ ਦੌਰ ਤੋਂ ਗੁਜ਼ਰ ਰਿਹਾ ਹੈ।

ਨਾਟੇਕਰ ਨੇ ਕਿਹਾ, ''ਇਹ ਸੱਚ ਹੈ ਕਿ ਇਹ ਭਾਰਤੀ ਬੈਡਮਿੰਟਨ ਦਾ ਸੁਨਹਿਰੀ ਯੁਗ ਹੈ। ਚੀਨ, ਥਾਈਲੈਂਡ ਅਤੇ ਮਲੇਸ਼ੀਆ ਦੇ ਇਲਾਵਾ ਭਾਰਤੀ ਕੁੜੀਆਂ ਦੇ ਸ਼ਾਨਦਾਰ ਖੇਡ ਨੂੰ ਦੇਖਣਾ ਕਾਫੀ ਚੰਗਾ ਲਗਦਾ ਹੈ। ਭਾਰਤੀ ਪੁਰਸ਼ ਖਿਡਾਰੀ ਵੀ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਇਕ ਸਮਾਰੋਹ ਦੇ ਦੌਰਾਨ ਕਿਹਾ, ਇਹ ਸ਼ਾਨਦਾਰ ਉਪਲਬਧੀ ਹੈ ਅਤੇ ਖਿਡਾਰੀ ਤਾਰੀਫ ਦੇ ਕਾਬਲ ਹਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ, ਦੋ ਸ਼ਿਖਰ ਦੀਆਂ ਖਿਡਾਰਨਾ ਪੀ.ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਦੋਵਾਂ ਦਾ ਖੇਡ ਸ਼ਾਨਦਾਰ ਹੈ। ਸਿੰਧੂ ਆਪਣੇ ਲੰਬੇ ਕੱਦ ਦਾ ਪੂਰਾ ਫਾਇਦਾ ਲੈਂਦੀ ਹੈ ਜਦਕਿ ਸਾਇਨਾ ਇਕ ਸ਼ਾਨਦਾਰ ਫਾਈਟਰ ਹੈ। ਉਨ੍ਹਾਂ ਦੇਸ਼ ਦੇ ਸ਼ਿਖਰ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਬਿਹਤਰੀਨ ਕਰਾਰ ਦਿੱਤਾ ਅਤੇ ਨਾਲ ਹੀ ਕਿਹਾ ਇਸ ਖੇਡ ਨੇ ਰਫਤਾਰ, ਮੁਕਾਬਲਾ ਅਤੇ ਖਿਡਾਰੀਆਂ ਦੇ ਫਿਟਨਸ ਦੇ ਪੱਧਰ ਨੂੰ ਕਾਫੀ ਉੱਚਾ ਕਰ ਦਿੱਤਾ ਹੈ।


Related News