''6 ਮਹੀਨੇ ''ਚ ਲੈਪਟਾਪ ਚਲਾਉਣਾ ਨਹੀਂ ਸਿੱਖੇ ਤਾਂ ਮੰਤਰੀਆਂ ਦੀ ਹੋਵੇਗੀ ਛੁੱਟੀ''
Thursday, May 31, 2018 - 04:40 AM (IST)
ਕਾਠਮੰਡੂ— ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਬੁੱਧਵਾਰ ਨੂੰ ਆਪਣੇ ਮੰਤਰੀ ਮੰਡਲ ਦੇ ਸਾਰੇ ਮੰਤਰੀਆਂ ਨੂੰ ਡਿਜੀਟਲ ਹੋਣ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਨਵਾਂ ਮੰਤਰੀ 6 ਮਹੀਨੇ 'ਚ ਲੈਪਟਾਪ ਚਲਾਉਣਾ ਨਹੀ ਸਿੱਖ ਲੈਂਦਾ ਉਸ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਕੇ.ਪੀ. ਓਲੀ ਸ਼ਰਮਾ ਫਰਵਰੀ 'ਚ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ ਹਨ। ਪ੍ਰਧਾਨ ਮੰਤਰੀ ਦੇ ਤੌਰ 'ਤੇ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ 6 ਮਹੀਨੇ ਦੇ ਅੰਦਰ ਕਾਗਜ਼ ਮੁੱਕਤ ਹੋਵੇਗਾ। ਪ੍ਰਧਾਨ ਮੰਤਰੀ ਓਲੀ ਨੇ ਇਹ ਗੱਲ ਇਥੇ ਨੇਪਾਲ ਰਾਸ਼ਟਰੀ ਸਿੱਖਿਅਕ ਸੰਗਠਨ ਦੇ 12ਵੇਂ ਸੰਮੇਲਨ 'ਚ ਕਹੀ।
