ਜੇਮਸ ਬਾਂਡ ਦੀ ਇਹ ਕਲਾਸਿਕ ਕਾਰ, ਕਰੋੜਾਂ 'ਚ ਹੋਵੇਗੀ ਨੀਲਾਮ

05/26/2018 1:53:46 AM

ਲੰਡਨ— ਜੇਮਸ ਬਾਂਡ ਦੀ ਸੀਰੀਜ਼ ਦੀਆਂ ਫਿਲਮਾਂ ਵਿਚ ਤੁਸੀਂ ਬਿਹਤਰੀਨ ਸਟੰਟ ਦੇਖੇ ਹੀ ਹੋਣਗੇ, ਜੇਕਰ ਮੌਕਾ ਮਿਲੇ ਉਨ੍ਹਾਂ ਵਿਚੋਂ ਕਿਸੇ ਕਾਰ ਦੀ ਸਵਾਰੀ ਕਰਨ ਦਾ ਤਾਂ ਕਹਿਣਾ ਹੀ ਕੀ? ਜੇਮਸ ਬਾਂਡ ਦੀ 1995 ਵਿਚ ਆਈ ਫਿਲਮ 'ਗੋਲਡਨ ਆਈ' ਵਿਚ ਦਿਖਾਈ ਗਈ ਕਾਰ ਏਸਟਨ ਮਾਰਟਿਨ ਡੀਬੀ 5 ਦੀ ਨੀਲਾਮੀ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੇਸ਼ਕੀਮਤੀ ਕਾਰ 14.65 ਕਰੋੜ ਵਿਚ ਵਿਕ ਸਕਦੀ ਹੈ। ਜੇਮਸ ਬਾਂਡ ਦੀ ਇਸ ਸਟਾਈਲਿਸ਼ ਕਾਰ ਦਾ ਇੰਜਣ ਵੀ 4200 ਸੀ. ਸੀ. ਦਾ ਹੈ, ਜੋ ਇਸ ਨੂੰ ਜੇਮਸ ਬਾਂਡ ਦੀਆਂ ਬਾਕੀ ਕਾਰਾਂ ਨਾਲੋਂ ਵੱਖਰਾ ਬਣਾਉਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਮਸ ਬਾਂਡ ਦੀਆਂ ਹੁਣ ਤਕ ਨੀਲਾਮ ਹੋਈਆਂ ਕਾਰਾਂ ਵਿਚੋਂ ਸਭ ਤੋਂ ਮਹਿੰਗੀ ਇਹ ਕਾਰ ਵਿਕੇਗੀ। ਲੰਡਨ ਦੇ ਨੀਲਾਮੀ ਘਰ ਬੋਨਹੰਸ ਵਿਚ ਜੂਨ ਵਿਚ ਇਸ ਦੀ ਬੋਲੀ ਲਾਈ ਜਾਵੇਗੀ।
ਜੁਲਾਈ 1963 ਵਿਚ ਲਾਂਚ ਹੋਈ ਇਸ ਕਾਰ ਦਾ ਇੰਜਣ ਸ਼ੁਰੂਆਤ ਵਿਚ 4 ਹਜ਼ਾਰ ਸੀ. ਸੀ. ਦਾ ਰੱਖਿਆ ਗਿਆ ਸੀ। ਉਸ ਦੇ ਬਾਅਦ ਇਸ ਨੂੰ ਅਪਗ੍ਰੇਡ ਕਰਕੇ ਡੀਬੀ 5 ਸੀਰੀਜ਼ ਵਿਚ 4200 ਸੀ. ਸੀ. ਵਿਚ ਪੇਸ਼ ਕੀਤਾ ਗਿਆ। ਹਾਲੀਵੁੱਡ ਦੀ ਇਸ ਮੂਵੀ ਨੂੰ ਬਣਾਉਣ ਵਿਚ ਡੀਬੀ5 ਸੀਰੀਜ਼ ਦੀਆਂ 3 ਕਾਰਾਂ ਦੀ ਵਰਤੋਂ ਕੀਤੀ ਗਈ। ਇਕ ਕਾਰ ਨੂੰ ਕਲੋਜ਼ ਅਪ ਸ਼ਾਟਸ ਲਈ ਅਤੇ ਬਾਕੀ ਦੋ ਕਾਰਾਂ ਨੂੰ ਸਟੰਟ ਲਈ ਪ੍ਰਯੋਗ ਕੀਤਾ ਗਿਆ।


Related News