ਭਾਰਤ-ਨੇਪਾਲ ਦੇ ਕੇਂਦਰੀ ਬੈਂਕ ਭਾਰਤੀ ਕਰੰਸੀ ਨੋਟਾਂ ਨੂੰ ਬਦਲਣ ਨਾਲ ਜੁੜੇ ''ਤਕਨੀਕੀ ਮੁੱਦਿਆਂ'' ''ਤੇ ਕਰ ਰਹੇ ਵਿਚਾਰਾਂ

Sunday, May 13, 2018 - 03:59 AM (IST)

ਭਾਰਤ-ਨੇਪਾਲ ਦੇ ਕੇਂਦਰੀ ਬੈਂਕ ਭਾਰਤੀ ਕਰੰਸੀ ਨੋਟਾਂ ਨੂੰ ਬਦਲਣ ਨਾਲ ਜੁੜੇ ''ਤਕਨੀਕੀ ਮੁੱਦਿਆਂ'' ''ਤੇ ਕਰ ਰਹੇ ਵਿਚਾਰਾਂ

ਕਾਠਮੰਡੂ-ਭਾਰਤ ਅਤੇ ਨੇਪਾਲ ਦੇ ਕੇਂਦਰੀ ਬੈਂਕ ਨੋਟਬੰਦੀ ਦੌਰਾਨ ਬੰਦ ਕੀਤੇ ਗਏ ਭਾਰਤੀ ਕਰੰਸੀ ਨੋਟਾਂ ਨੂੰ ਬਦਲਣ ਨਾਲ ਜੁੜੇ 'ਤਕਨੀਕੀ ਮੁੱਦਿਆਂ' 'ਤੇ ਵਿਚਾਰ-ਵਟਾਂਦਰਾ ਕਰ ਰਹੇ ਹਨ। ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਇਹ ਜਾਣਕਾਰੀ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਦੋਵਾਂ ਦੇਸ਼ਾਂ ਦੇ ਕੇਂਦਰੀ ਬੈਂਕ ਇਸ ਮੁੱਦੇ ਨੂੰ ਸੁਲਝਾ ਲੈਣਗੇ।  
ਗੋਖਲੇ ਨੇ ਕਿਹਾ, ''ਸਾਡਾ ਰਿਜ਼ਰਵ ਬੈਂਕ ਅਤੇ ਉਨ੍ਹਾਂ ਦਾ ਨੇਪਾਲ ਰਾਸ਼ਟਰ ਬੈਂਕ ਇਸ 'ਤੇ ਵਿਚਾਰ ਕਰ ਰਿਹਾ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਬਹੁਤ ਹੀ ਮੁਸ਼ਕਲ ਮੁੱਦਾ ਹੈ ਅਤੇ ਨੋਟਬੰਦੀ ਤੋਂ ਬਾਅਦ ਕਾਫ਼ੀ ਸਮਾਂ ਬੀਤ ਚੁੱਕਾ ਹੈ।'' ਉਨ੍ਹਾਂ ਕਿਹਾ, ''ਕੁਝ ਤਕਨੀਕੀ ਮੁੱਦੇ ਹਨ, ਜਿਨ੍ਹਾਂ ਨੂੰ ਸਿਰਫ ਕੇਂਦਰੀ ਬੈਂਕ ਹੀ ਸੁਲਝਾ ਸਕਦੇ ਹਨ।'' ਜ਼ਿਕਰਯੋਗ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਸ ਦੇ ਬੈਂਕਾਂ ਅਤੇ ਆਮ ਜਨਤਾ ਨੂੰ ਪੁਰਾਣੇ ਭਾਰਤੀ ਨੋਟਾਂ ਨੂੰ ਬਦਲਣ ਦੀ ਸਹੂਲਤ ਛੇਤੀ ਤੋਂ ਛੇਤੀ ਪ੍ਰਦਾਨ ਕੀਤੀ ਜਾਵੇ।


Related News