ਗੋਲ ਚੌਕ ਦਾ ਨਾਂ 2006 ''ਚ ਸ਼ਹੀਦ ਭਗਤ ਸਿੰਘ ਚੌਕ ਰੱਖ ਚੁੱਕੀ ਹੈ ਨਗਰ ਕੌਂਸਲ ਫਗਵਾੜਾ : ਕੌਂਸਲਰ ਪ੍ਰਭਾਕਰ

05/17/2018 6:47:11 AM

ਫਗਵਾੜਾ, (ਜਲੋਟਾ)-13 ਅਪ੍ਰੈਲ ਨੂੰ ਫਗਵਾੜਾ ਵਿਚ ਜਾਤੀ ਹਿੰਸਾ ਦਾ ਕੇਂਦਰ ਬਣੇ ਗੋਲ ਚੌਕ ਦੇ ਨਾਂ ਨੂੰ ਲੈ ਕੇ ਫਗਵਾੜਾ ਨਗਰ ਨਿਗਮ ਵਿਚ ਕਾਂਗਰਸੀ ਕੌਂਸਲਰ ਮੁਨੀਸ਼ ਪ੍ਰਭਾਕਰ ਨੇ ਸੋਸ਼ਲ ਮੀਡੀਆ 'ਤੇ ਵੱਡਾ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਉਕਤ ਚੌਕ ਦਾ ਨਾਂ 20 ਨਵੰਬਰ 2006 ਵਿਚ ਉਸ ਸਮੇਂ ਰਹੀ ਨਗਰ ਕੌਂਸਲ ਫਗਵਾੜਾ ਵੱਲੋਂ ਅਧਿਕਾਰਤ ਤੌਰ 'ਤੇ ਹਾਊਸ ਦੇ ਅੰਦਰ ਪ੍ਰਸਤਾਵ ਪਾਸ ਕਰਦੇ ਹੋਏ ਅਮਰ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ।
ਇਹ ਫੈਸਲਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 100ਵੇਂ ਜਨਮ ਉਤਸਵ ਮੌਕੇ ਨਗਰ ਕੌਂਸਲ ਫਗਵਾੜਾ ਵੱਲੋਂ ਲਿਆ ਗਿਆ ਸੀ। ਕੌਂਸਲਰ ਪ੍ਰਭਾਕਰ ਨੇ ਸੋਸ਼ਲ ਮੀਡੀਆ 'ਤੇ ਨਗਰ ਕੌਂਸਲ ਫਗਵਾੜਾ ਦੇ ਉਕਤ ਪ੍ਰਸਤਾਵ ਦੀ ਕਾਪੀ ਵੀ ਪੋਸਟ ਕੀਤੀ ਹੈ। ਹਾਲਾਂਕਿ ਅਧਿਕਾਰਤ ਪੱਧਰ 'ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਜੇ ਦਾਅਵਾ ਖੁਦ ਕਾਂਗਰਸੀ ਕੌਂਸਲਰ ਪ੍ਰਭਾਕਰ ਨੇ ਪੂਰੀ ਜ਼ਿੰਮੇਵਾਰੀ ਨਾਲ ਸੋਸ਼ਲ ਮੀਡੀਆ 'ਤੇ ਕੀਤਾ ਹੈ ਤਾਂ ਮਾਮਲਾ ਪੁਖਤਾ ਤੌਰ 'ਤੇ ਅਹਿਮ ਬਣ ਰਿਹਾ ਹੈ। 


Related News