ਮੁੰਬਈ-ਨਿਊਯਾਰਕ ਉਡਾਣ ਦੁਬਾਰਾ ਸ਼ੁਰੂ ਕਰੇਗੀ ''ਡੇਲਟਾ''

05/25/2018 5:26:02 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੀ ਇਕ ਹਵਾਬਾਜ਼ੀ ਕੰਪਨੀ 'ਡੇਲਟਾ' ਏਅਰਲਾਈਨਜ਼ ਨੇ ਕਿਹਾ ਹੈ ਕਿ ਉਹ ਨਿਊਯਾਰਕ ਤੋਂ ਮੁੰਬਈ ਵਿਚਕਾਰ ਸਿੱਧੀ ਉਡਾਣ ਅਗਲੇ ਸਾਲ ਦੁਬਾਰਾ ਸ਼ੁਰੂ ਕਰੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਡ ਬਾਸਟੀਅਨ ਨੇ ਕਿਹਾ,''ਡੇਲਟਾ ਦੀ ਅੰਤਰ ਰਾਸ਼ਟਰੀ ਪਹੁੰਚ ਨੂੰ ਵਿਸਤ੍ਰਿਤ ਕਰਨ ਦੇ ਮੱਦੇਨਜ਼ਰ ਭਾਰਤ ਪਰਤਣ ਦਾ ਐਲਾਨ ਉਤਸ਼ਾਹਿਤ ਕਰਨ ਵਾਲਾ ਹੈ।'' ਕੰਪਨੀ ਨੇ ਸਾਲ 2009 ਵਿਚ ਇਸ ਸਿੱਧੀ ਉਡਾਣ ਸੇਵਾ ਨੂੰ ਬੰਦ ਕਰ ਦਿੱਤਾ ਸੀ।


Related News