ਅੱਗ ਲੱਗਣ ਨਾਲ 3 ਮੂਸਲ ਅਤੇ ਕੇਬਲ ਸੜੀ

Sunday, May 20, 2018 - 01:45 AM (IST)

ਅੱਗ ਲੱਗਣ ਨਾਲ 3 ਮੂਸਲ ਅਤੇ ਕੇਬਲ ਸੜੀ

ਬਟਾਲਾ, (ਸਾਹਿਲ)- ਅੱਜ ਕਸਬਾ ਸੂਰਤ ਮੱਲੀ ਵਿਖੇ ਅੱਗ ਲੱਗਣ ਨਾਲ 2 ਕਿਸਾਨਾਂ ਦੇ ਤੂੜੀ ਵਾਲੇ ਮੂਸਲ ਸੜ ਗਏੇ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਕਸਬਾ ਸੂਰਤ ਮੱਲੀ ਦੀ ਅਨਾਜ ਮੰਡੀ ਵਿਖੇ ਕਿਸੇ ਨੇ ਘਾਹ-ਫੂਸ ਨੂੰ ਅੱਗ ਲਾਈ ਸੀ। ਤੇਜ਼ ਹਵਾ ਕਾਰਨ ਅੱਗ ਫੈਲ ਗਈ, ਜਿਸ ਨਾਲ ਸੁਖਜਿੰਦਰ ਸਿੰਘ ਅਤੇ ਜਸਵੰਤ ਸਿੰਘ ਦੇ 3 ਤੂੜੀ ਵਾਲੇ ਮੂਸਲ ਸੜ ਗਏ ਅਤੇ ਕਾਫੀ ਨੁਕਸਾਨ ਹੋ ਗਿਆ। 
ਇਸ ਸਬੰਧੀ ਜਦ ਬਿਜਲੀ ਬੋਰਡ ਦੇ ਐੱਸ. ਡੀ. ਓ. ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤੇਜ਼ ਹਵਾ ਕਾਰਨ ਅਸੀਂ ਪਹਿਲਾਂ ਹੀ ਬਿਜਲੀ ਬੰਦ ਕਰ ਦਿੱਤੀ ਸੀ। ਅੱਗ ਲੱਗਣ ਕਾਰਨ ਸਾਡੀ 50 ਮੀਟਰ ਦੇ ਕਰੀਬ ਕੇਬਲ ਸੜ ਗਈ ਹੈ ਅਤੇ 2 ਤੋਂ ਢਾਈ ਲੱਖ ਦਾ ਨੁਕਸਾਨ ਹੋ ਗਿਆ ਹੈ। ਅਸੀਂ ਤੁਰੰਤ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਪੁੱਜ ਕੇ ਅੱਗ 'ਤੇ ਕਾਬੂ ਪਾਇਆ ਅਤੇ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।


Related News