ਕਿਸਾਨ ਤਕਨੀਕੀ ਖੇਤੀ ਦਾ ਪੱਲਾ ਫੜਨ : ਖੇਤੀਬਾੜੀ ਮਾਹਿਰ ਵਾਲੀਆ

Sunday, May 20, 2018 - 09:05 PM (IST)

ਕਿਸਾਨ ਤਕਨੀਕੀ ਖੇਤੀ ਦਾ ਪੱਲਾ ਫੜਨ : ਖੇਤੀਬਾੜੀ ਮਾਹਿਰ ਵਾਲੀਆ

ਬੋਹਾ (ਮਨਜੀਤ) ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਵਾਨਤ ਨਰਮੇ ਦੇ ਬੀਜ ਹੀ ਬੀਜਣ ਅਤੇ ਬੀਜ ਦੀ ਖਰੀਦ ਦਾ ਪੱਕਾ ਬਿੱਲ ਜਰੂਰ ਲੈਣ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਯੂਨੀਵਰਸਿਟੀ ਦੇ ਬੈਸਟ ਕਾਟਨ ਇੰਸੀਟਿਵ ਦੇ ਮਾਨਸਾ ਜਿਲਾ ਇੰਚਾਰਜ ਗੁਰਪ੍ਰੀਤ ਸਿੰਘ ਵਾਲੀਆ ਨੇ ਅੱਜ ਬੋਹਾ ਖੇਤਰ ਦੇ ਵੱਖ-ਵੱਖ ਪਿੰਡਾਂ ਅੰਦਰ ਕਿਸਾਨਾਂ ਦੀਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਆਰ.ਜੀ.ਆਰ ਸੈਲ ਦੇ ਈ.ਡੀ ਡਾ.ਗੁਲਜਾਰ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਲੇ ਅੰਦਰ ਨਰਮੇ/ਕਪਾਹ ਹੇਠਲਾਂਰਕਬਾ ਵਧਾਉਣ ਅਤੇ ਕਿਸਾਨਾਂ ਨੂੰ ਤਨਕੀਨੀ ਖੇਤੀ ਕਰਨ ਲਈ ਬੈਸਟ ਕਾਟਨ ਇੰਸੀਟਿਵ(ਬੀ.ਸੀ.ਆਈ) ਪ੍ਰਜੈਕਟ ਤਹਿਤ ਦਰਜਨਾਂ ਪਿੰਡਾਂ ਨੂੰ ਅਪਣਾਇਆ ਗਿਆ ਹੈ।ਸ੍ਰੀ ਵਾਲੀਆ ਨੇ ਇਸ ਮੌਕੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਅਤੇ ਸਾਂਭ-ਸੰਭਾਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਤਕਨੀਕੀ ਖੇਤੀ ਦਾ ਪੱਲਾ ਫੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਰਮੇ ਦੀ ਖੇਤੀ ਘੱਟ ਖਰਚ ਤੇ ਵੱਧ ਮੁਨਾਫੇ ਵਾਲੀ ਕਾਸ਼ਤ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਚਮਕੌਰ ਸਿੰਘ ਦਰੀਆਪੁਰ ਖੁਰਦ,ਸਰਬਜੀਤ ਸਿੰਘ ਦਾਤੇਵਾਸ,ਸਤਿਨਾਮ ਸਿੰਘ,ਜਗਤਾਰ ਸਿੰਘ ਹਾਕਮਵਾਲਾ,ਸੁਖਵਿੰਦਰ ਸਿੰਘ, ਵਾਸਦੇਵ ਖੁਡਾਲ,  ਸਤਵੰਤ ਸਿੰਘ ਭੀਮੜਾ,ਹਰਵਿੰਦਰ ਸਿੰਘ ਸਿੱਧੂ ਚੱਕਭਾਈਕੇ,ਕੁਲਦੀਪ ਸਿੰਘ ਗਾਮੀਵਾਲਾ ਵੀ ਹਾਜ਼ਰ ਸਨ।


Related News