ਭੇਦਭਰੀ ਹਾਲਤ ਵਿਚ ਨੌਜਵਾਨ ਦੀ ਮੌਤ
Thursday, May 31, 2018 - 04:28 AM (IST)
ਮਜੀਠਾ, (ਪ੍ਰਿਥੀਪਾਲ)- ਪਿੰਡ ਗੋਸਲ ਨਹਿਰ ਵਾਲਾ ਦੇ ਸ਼ਮਸ਼ਾਨਘਾਟ ਨੇੜਿਓਂ ਇਕ ਨੌਜਵਾਨ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਗੋਸਲ ਨਹਿਰ ਵਾਲਾ ਦੇ ਸ਼ਮਸ਼ਾਨਘਾਟ ਨੇੜੇ ਇਕ ਨੌਜਵਾਨ ਵਿਅਕਤੀ ਪਿਆ ਸੀ, ਜਿਸ ਦੀ ਪਿੰਡ ਵਾਲਿਆਂ ਵੱਲੋਂ ਥਾਣਾ ਮਜੀਠਾ ਵਿਖੇ ਇਤਲਾਹ ਕਰਨ 'ਤੇ ਏ. ਐੱਸ. ਆਈ. ਜੁਗਲ ਕਿਸ਼ੋਰ ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਉਹ ਵਿਅਕਤੀ ਮਰਿਆ ਪਿਆ ਸੀ ਜਿਸ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦੀ ਸ਼ਨਾਖਤ ਕਰਾਈ। ਜਿਸ ਦੀ ਸ਼ਨਾਖਤ ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਸ਼ਮਸ਼ੇਰਪੁਰ ਨੇੜੇ ਫਤੇਹਗੜ੍ਹ ਚੂੜੀਆਂ ਜ਼ਿਲਾ ਗੁਰਦਾਸਪੁਰ ਵਜੋਂ ਹੋਈ।
