ਕਰੰਟ ਲੱਗਣ ਨਾਲ ਨੌਜਵਾਨ ਝੁਲਸਿਆ

05/23/2018 10:27:44 AM

ਬਟਾਲਾ (ਸਾਹਿਲ) : ਮੰਗਲਵਾਰ ਕਰੰਟ ਲੱਗਣ ਨਾਲ ਇਕ ਨੌਜਵਾਨ ਦੇ ਝੁਲਸਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਐਸੀਕ ਮਸੀਹ ਪੁੱਤਰ ਲਾਲ ਮਸੀਹ ਖਜ਼ੂਰੀ ਗੇਟ ਜੋ ਇਕ ਸ਼ੂ ਮੇਕਰ ਦੀ ਦੁਕਾਨ 'ਤੇ ਕੰਮ ਕਰਦਾ ਹੈ ਅਤੇ ਮੰਗਲਵਾਰ ਦੁਕਾਨ 'ਚ ਏ.ਸੀ. ਲਾਉਂਦੇ ਸਮੇਂ ਨੇੜਿਓਂ ਲੰਘਦੀਆਂ ਤਾਰਾਂ ਨਾਲ ਉਸ ਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗਾ ਜਿਸ ਨਾਲ ਉਹ ਝੁਲਸ ਗਿਆ। ਦੁਕਾਨ ਮਾਲਕ ਨੇ ਉਸਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।


Related News