ਜਿੱਨਾਹ ਪਿੱਛੋਂ ਸਰ ਸਈਦ ਅਹਿਮਦ ਖਾਂ ਦੀ ਤਸਵੀਰ ਨੂੰ ਲੈ ਕੇ ਅਲੀਗੜ੍ਹ ''ਚ ਵਿਵਾਦ

05/06/2018 12:29:53 AM

ਅਲੀਗੜ — ਸਥਾਨਕ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ.) ਵਿਚ ਮੁਹੰਮਦ ਅਲੀ ਜਿੱਨਾਹ ਪਿੱਛੋਂ ਹੁਣ ਇਕ ਹੋਰ ਤਸਵੀਰ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ।  ਮੀਡੀਆ ਦੀਆਂ ਖਬਰਾਂ ਮੁਤਾਬਕ ਸਥਾਨਕ ਖੈਰ ਕਸਬੇ 'ਚ ਮੌਜੂਦ ਪੀ. ਡਬਲਿਊ. ਡੀ. ਦੇ ਗੈਸਟ ਹਾਊਸ 'ਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸੰਸਥਾਪਕ ਸਰ ਸਈਦ ਅਹਿਮਦ ਖਾਂ ਦੀ ਤਸਵੀਰ ਹਟਾਉਣ ਪਿੱਛੋਂ ਇਹ ਵਿਵਾਦ ਸ਼ੁਰੂ ਹੋਇਆ ਹੈ। ਸੂਤਰਾਂ ਮੁਤਾਬਕ ਜਿੱਨਾਹ ਦੀ ਤਸਵੀਰ ਦੇ ਵਿਵਾਦ ਦਰਮਿਆਨ ਹੀ ਉਕਤ ਤਸਵੀਰ ਵੀ ਹਟਾਈ ਗਈ ਹੈ। ਇਹ ਤਸਵੀਰ ਕਿਉਂ ਹਟਾਈ ਗਈ ਹੈ, ਇਸ ਸਬੰਧੀ ਸਪੱਸ਼ਟ ਤੌਰ 'ਤੇ ਕੁਝ ਵੀ ਪਤਾ ਨਹੀਂ ਲਗ ਸਕਿਆ।
ਵਿਵਾਦ ਪਿੱਛੋਂ ਪੱਤਰਕਾਰਾਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੰਦੋਲਨਕਾਰੀ ਵਿਦਿਆਰਥੀਆਂ ਨੇ ਸਾਰੇ ਮਾਮਲੇ ਦੀ ਕਵਰੇਜ ਕਰਨ ਆਏ ਕੁਝ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਨੂੰ ਨਿਸ਼ਾਨਾ ਬਣਾਇਆ।  ਜ਼ਿਲਾ ਪ੍ਰਸ਼ਾਸਨ ਨੇ ਸਾਰੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਸ਼ਹਿਰ 'ਚ ਖਿਚਾਅ ਭਰਪੂਰ ਮਾਹੌਲ ਹੋਣ ਕਾਰਨ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰਨ ਦੇ ਨਾਲ ਹੀ ਇੰਟਰਨੈੱਟ ਸੇਵਾਵਾਂ 'ਤੇ ਵੀ ਪਾਬੰਦੀ ਲਾ ਦਿੱਤੀ ਹੈ।


Related News