ਐੱਲ.ਜੀ. ਗਰੁੱਪ ਦੇ ਚੇਅਰਮੈਨ ਦੀ ਮੌਤ

05/20/2018 4:27:57 PM

ਸੋਲ (ਭਾਸ਼ਾ)— ਦੱਖਣੀ ਕੋਰੀਆ ਦੀ ਚੌਥੀ ਸਭ ਤੋਂ ਵੱਡੀ ਕੰਪਨੀ ਐੱਲ.ਜੀ. ਗਰੁੱਪ ਦੇ ਚੇਅਰਮੈਨ ਕੂ ਬੋਨ-ਮੂ ਦੀ ਐਤਵਾਰ ਨੂੰ ਲੰਬੀ ਬੀਮਾਰੀ ਦੇ ਬਾਅਦ ਮੌਤ ਹੋ ਗਈ। ਐੱਲ.ਜੀ. ਗਰੁੱਪ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 73 ਸਾਲਾ ਕੂ ਬੀਤੇ ਇਕ ਸਾਲ ਤੋਂ ਬੀਮਾਰ ਸਨ ਅਤੇ ਉਨ੍ਹਾਂ ਦੀ ਸਰਜਰੀ ਵੀ ਹੋਈ ਸੀ। ਕੂ ਆਪਣੇ ਪੁੱਤਰ ਨੂੰ ਉਤਰਾਧਿਕਾਰੀ ਬਨਾਉਣ ਲਈ ਬੋਰਡ ਆਫ ਡਾਇਰੈਕਟਰਜ਼ ਵਿਚ ਨਾਮਜ਼ਦ ਕਰਨਾ ਚਾਹੁੰਦੇ ਸਨ। ਸਾਲ 1995 ਵਿਚ 50 ਸਾਲ ਦੀ ਉਮਰ ਵਿਚ ਐੱਲ.ਜੀ. ਦੇ ਤੀਜੇ ਪ੍ਰਧਾਨ ਬਨਣ ਮਗਰੋਂ ਕੂ ਨੇ ਤਿੰਨ ਪ੍ਰਮੁੱੱਖ ਕਾਰੋਬਾਰ ਇਲੈਕਟ੍ਰੋਨਿਕ, ਰਸਾਇਣ ਅਤੇ ਦੂਰ ਸੰਚਾਰ ਨੂੰ ਸਥਾਪਿਤ ਕੀਤਾ। ਗਲੋਬਲ ਕੰਪਨੀ ਐੱਲ.ਜੀ. ਦਾ ਸੰਚਾਲਨ ਕੀਤਾ ਅਤੇ ਦੱਖਣੀ ਕੋਰੀਆ ਵਿਚ ਕਾਰੋਬਾਰੀ ਮੁਕਾਬਲੇ ਨੂੰ ਗਤੀ ਦੇਣ ਅਤੇ ਰਾਸ਼ਟਰੀ ਆਰਥਿਕ ਵਿਕਾਸ ਵਿਚ ਯੋਗਦਾਨ ਦਿੱਤਾ।


Related News