ਭਵਾਨੀਗੜ੍ਹ ਥਾਣੇ ਦੀ ਨਵੀਂ ਹੱਦਬੰਦੀ ਲਾਗੂ

05/03/2018 11:30:59 AM

ਭਵਾਨੀਗੜ੍ਹ (ਵਿਕਾਸ/ ਅੱਤਰੀ)— ਸੂਬੇ 'ਚ ਥਾਣਿਆਂ ਦੀ ਨਵੀਂ ਹੱਦਬੰਦੀ ਲਾਗੂ ਹੋਣ ਤੋਂ ਬਾਅਦ ਥਾਣਾ ਭਵਾਨੀਗੜ੍ਹ ਦੇ ਅਧੀਨ ਹੁਣ 15 ਪਿੰਡ ਨਵੇਂ ਸ਼ਾਮਲ ਹੋ ਗਏ ਹਨ। ਜਾਣਕਾਰੀ ਅਨੁਸਾਰ ਨਵੀਂ ਹੱਦਬੰਦੀ ਤੋਂ ਮਗਰੋਂ ਭਵਾਨੀਗੜ੍ਹ ਥਾਣਾ ਦੀ ਹਦੂਦ ਅੰਦਰ ਹੁਣ 67 ਪਿੰਡ ਹੋ ਗਏ ਹਨ ਜਦਕਿ ਪਹਿਲਾਂ ਇਸ ਦੇ ਅਧੀਨ 52 ਪਿੰਡ ਪੈਂਦੇ ਸਨ। ਇਸ ਸਬੰਧੀ ਐਸ.ਐਚ.ਓ ਥਾਣਾ ਭਵਾਨੀਗੜ੍ਹ ਚਰਨਜੀਵ ਲਾਂਬਾ ਨੇ ਦੱਸਿਆ ਕਿ ਸਰਕਾਰ ਨੇ ਥਾਣਿਆਂ ਦੇ ਅਧੀਨ ਆਉਂਦੇ ਪਿੰਡਾਂ ਦੀ ਫਿਰ ਵੰਡ ਕੀਤੀ ਹੈ, ਸਰਕਾਰ ਵੱਲੋਂ 1 ਮਈ ਦੀ ਅੱਧੀ ਰਾਤ ਨੂੰ ਜਾਰੀ ਨਵੇਂ ਨੋਟਿਫੀਕੇਸ਼ਨ ਅਨੁਸਾਰ ਭਵਾਨੀਗੜ੍ਹ ਥਾਣੇ ਦੇ ਅਧੀਨ ਪਹਿਲੇ 52 ਪਿੰਡਾਂ ਦੇ ਨਾਲ ਹੁਣ ਬਟਰਿਆਣਾ, ਝਨੇੜੀ, ਖੇੜੀ ਚੰਦਵਾਂ, ਸੰਘਰੇੜੀ, ਕਪਿਆਲ, ਘਰਾਚੋਂ, ਰੇਤਗੜ, ਬਿਜਲਪੁਰ, ਨਾਗਰਾ, ਸਜੂਮਾ, ਅਕਬਰਪੁਰ, ਰੋਸ਼ਨਵਾਲਾ, ਫੱਗੂਵਾਲਾ, ਸਮੇਤ ਦੋ ਬੇਅਬਾਦ ਪਿੰਡ ਪੰਜਬੀੜ,ਬੀੜ ਮਹਿਸਮਪੁਰ ਨੂੰ ਸ਼ਾਮਲ ਕੀਤਾ ਗਿਆ।ਜਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਹੋਈ ਥਾਣਿਆਂ ਦੀ ਹੱਦਬੰਦੀ ਅਧੀਨ ਭਵਾਨੀਗੜ੍ਹ ਨੇੜਲੇ ਕਈ ਪਿੰਡਾਂ ਨੂੰ ਥਾਣਾ ਸਦਰ ਸੰਗਰੂਰ 'ਚ ਸ਼ਾਮਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਥਾਣੇ ਦੇ ਕੰਮਕਾਜ ਜਾਂ ਕੇਸਾਂ ਲਈ ਦੂਰ ਜਾਣਾ ਪੈਂਦਾ ਸੀ।


Related News