ਅਸੂਸ ਦੇ ਇਸ ਸਮਾਰਟਫੋਨ ਲਈ ਜਾਰੀ ਕੀਤੀ ਗਈ ਐਂਡ੍ਰਾਇਡ ਓਰੀਓ ਅਪਡੇਟ

Thursday, May 17, 2018 - 11:33 AM (IST)

ਅਸੂਸ ਦੇ ਇਸ ਸਮਾਰਟਫੋਨ ਲਈ ਜਾਰੀ ਕੀਤੀ ਗਈ ਐਂਡ੍ਰਾਇਡ ਓਰੀਓ ਅਪਡੇਟ

ਜਲੰਧਰ- ਆਸੂਸ ਨੇ ਇਸ ਸਾਲ ਹੀ ਮਾਰਚ 'ਚ ਆਖਰੀ ਦੇ ਸਮੇਂ ਆਪਣੇ ਆਸੂਸ ਜੇਨਫੋਨ 3 ਡੀਲਕਸ (ਮਾਡਲ ਨੰਬਰ ZS550KL) ਲਈ ਓਰੀਓ ਅਪਡੇਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਇਹ ਅਪਡੇਟ ਹੁਣ ਇਸ ਦੇ ਇਕ ਅਤੇ ਮਾਡਲ ਆਸੂਸ ਜੇਨਫੋਨ 3 ਡੀਲਕਸ ZS570KL ਲਈ ਵੀ ਜਾਰੀ ਕਰ ਦਿੱਤੀ ਗਈ ਹੈ।

ਆਸੂਸ ਨੇ ਇਸ ਨਵੇਂ ਅਪਡੇਟ ਦੀ ਜਾਣਕਾਰੀ ਆਪਣੀ ਵੈਬਸਾਈਟ 'ਤੇ ਹੀ ਦਿੱਤੀ ਹੈ, ਜਿਸ ਦੇ ਮੁਤਾਬਕ ਇਹ ਓਰੀਓ ਅਪਡੇਟ ਜ਼ੈਨਫੋਨ 3 ਡੀਲਕਸ (ZS570KL 8996/8996 PRO) ਲਈ ਵਰਜ਼ਨ ਨੰਬਰ 15.0210.1804.47 ਦੇ ਨਾਲ ਜਾਰੀ ਕੀਤਾ ਗਿਆ ਹੈ। ਕੰਪਨੀ ਮੁਤਾਬਕ ਇਹ ਅਪਡੇਟ O“1 ਮਤਲਬ ਓਵਰ ਦ ਏਅਰ ਰਾਹੀਂ ਜਾਰੀ ਕੀਤੀ ਗਈ ਹੈ।

ਕੰਪਨੀ ਮੁਤਾਬਕ ਇਸ ਸਾਫਟਵੇਅਰ ਅਪਡੇਟ ਤੋਂ ਪਹਿਲਾਂ ਯੂਜ਼ਰਸ ਆਪਣੇ ਫੋਨ ਦੇ ਡਾਟਾ ਦਾ ਬੈਕਅਪ ਜਰੂਰ ਲੈ ਲੈਣ। ਇਸ ਤੋਂ ਬਾਅਦ ਕਈ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ, ਜਿਸ 'ਚ ਕਿ ਪ੍ਰਮੁੱਖ ਰੂਪ ਤੋਂ ਲਾਂਚਰ 'ਚ ਬਦਲਾਵ ਕੀਤੇ ਗਏ ਹਨ। ਜਿਵੇਂ ਕਿ ਸਵਾਇਪ ਅਪ-ਟੂ-ਆਲ ਐਪਸ, ਸਾਰੀਆਂ ਐਪ ਆਇਕਨਸ 'ਚ ਬਦਲਾਅ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਮਿਨੀਮੂਵ, ਫੋਟੋ ਕਲਾਜ, ਡੂ ਇਟ ਲੇਟਰ, ਟ੍ਰਿਪਏਡਿਵਾਇਜ਼ਰ, ਪਫਿਨ ਬਰਾਊਜ਼ਰ ਅਤੇ ਕਿੰਡਲ ਆਦਿ ਐਪਸ ਨੂੰ ਹਟਾ ਦਿੱਤਾ ਜਾਵੇਗਾ। ਉਥੇ ਹੀ ਪ੍ਰਾਇਵੇਸੀ ਸੈਟਿੰਗ ਅਪਡੇਟ ਕੀਤੀਆਂ ਜਾਣਗੀਆਂ ਅਤੇ 38“ Vowifi ਵੀ ਅਨੇਬਲ ਹੋ ਜਾਵੇਗਾ।


Related News