10 ਕਿਲੋ ਭੁੱਕੀ ਸਣੇ 2 ਪੁਲਸ ਅੜਿੱਕੇ
Monday, May 14, 2018 - 11:49 PM (IST)

ਰਾਜਪੁਰਾ(ਮਸਤਾਨਾ)-ਥਾਣਾ ਸਿਟੀ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ 10 ਕਿਲੋ ਭੁੱਕੀ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਹਰਦੇਵ ਸਿੰਘ ਸਮੇਤ ਪੁਲਸ ਪਾਰਟੀ ਨੇ ਆਈ. ਸੀ. ਐੈੱਲ. ਰੇਲਵੇ ਫਾਟਕ ਨੇੜੇ ਨਾਕਾਬੰਦੀ ਦੌਰਾਨ ਸਾਹਮਣੇ ਤੋਂ ਹੱਥ ਵਿਚ ਥੈਲਾ ਚੁੱਕੀ ਪੈਦਲ ਆ ਰਹੇ 2 ਵਿਅਕਤੀਆਂ ਨੂੰ ਸ਼ੱਕ ਪੈਣ 'ਤੇ ਰੋਕਿਆ। ਤਲਾਸ਼ੀ ਲੈਣ 'ਤੇ ਦੋਵਾਂ ਕੋਲੋਂ 10 ਕਿਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਨਿਸ਼ਾਨ ਸਿੰਘ ਵਾਸੀ ਮਹਾਲੇਵਾਲ ਜ਼ਿਲਾ ਫਿਰੋਜ਼ਪੁਰ ਅਤੇ ਸੁਖਵੰਤ ਸਿੰਘ ਵਾਸੀ ਬੋਗੇਵਾਲ ਜ਼ਿਲਾ ਮੋਗਾ ਨੂੰ ਗ੍ਰਿਫਤਾਰ ਕਰ ਕੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।