ਫੇਸ ਆਈ.ਡੀ. ਤੇ ਨੌਚ ਫੀਚਰ ਦੇ ਨਾਲ ਸਤੰਬਰ ''ਚ ਲਾਂਚ ਹੋਵੇਗਾ iPhone SE 2 !

05/14/2018 3:44:59 PM

ਜਲੰਧਰ— ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਦੇ ਆਈਫੋਨਸ ਦਾ ਇਸਤੇਮਾਲ ਦੁਨੀਆ ਭਰ 'ਚ ਕੀਤਾ ਜਾਂਦਾ ਹੈ ਅਤੇ ਨਵੇਂ ਆਈਫੋਨ ਲਾਂਚ ਹੋਣ ਤੋਂ ਪਹਿਲਾਂ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਪਿਛਲੇ ਕਾਫੀ ਸਮੇਂ ਤੋਂ ਐਪਲ ਦੇ ਨਵੇਂ ਆਈਫੋਨ ਐੱਸ.ਈ. 2 ਦੀ ਲਾਂਚਿੰਗ ਅਤੇ ਸਪੈਸੀਫਿਕੇਸ਼ੰਸ ਨੂੰ ਲੈ ਕੇ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਆਈਫੋਨ ਐੱਸ.ਈ. 2 ਇਸੇ ਮਹੀਨੇ ਲਾਂਚ ਹੋ ਸਕਦਾ ਹੈ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਸਤੰਬਰ 'ਚ ਲਾਂਚ ਹੋਵੇਗਾ ਅਤੇ ਕੰਪਨੀ ਸਤੰਬਰ 'ਚ ਆਪਣੀ ਨਵੀਂ ਸੀਰੀਜ਼ ਦੇ ਆਈਫੋਨ ਨਾਲ ਆਈਫੋਨ ਐੱਸ.ਈ. 2 ਨੂੰ ਵੀ ਲਾਂਚ ਕਰੇਗੀ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਹੀਂ ਕੀਤਾ ਹੈ। 
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਟਾਪ 'ਤੇ ਨੌਚ ਵੀ ਹੋਵੇਗਾ ਅਤੇ ਇਹ ਨੌਚ ਆਈਫੋਨ ਐਕਸ 'ਚ ਦਿੱਤੇ ਗਏ ਨੌਚ ਦੀ ਤਰ੍ਹਾਂ ਹੋਵੇਗਾ। ਉਥੇ ਹੀ ਇਸ ਤੋਂ ਪਹਿਲਾਂ ਕੁਝ ਲੀਕ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਸੀ ਕਿ ਇਹ ਨਵਾਂ ਆਈਫੋਨ A10 Fusion SoC ਫੀਚਰ ਦੇ ਨਾਲ ਆਏਗਾ। ਇਸ ਵਿਚ 2ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ 32ਜੀ.ਬੀ. ਅਤੇ 128ਜੀ.ਬੀ. ਸਟੋਰੇਜ ਦੇ ਨਾਲ ਆਏਗਾ ਅਤੇ ਇਸ ਵਿਚ 3.5mm ਦਾ ਜੈੱਕ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਆਈਫੋਨ ਐੱਸ.ਈ. 2 ਦੇ ਸਪੈਸੀਫਿਕੇਸ਼ੰਸ ਦੀ ਪੂਰੀ ਜਾਣਕਾਰੀ ਤਾਂ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਸਾਹਮਣੇ ਆਏਗੀ।


Related News