ਸ਼ਾਹ ਦੇ ''ਸੰਪਰਕ ਫਾਰ ਸਮਰਥਨ'' ਤੋਂ ਪਹਿਲਾਂ ਸ਼ਿਵਸੈਨਾ ਨੇ ਕਿਹਾ ਇਕੱਲੇ ਲੜਨਗੇ ਚੋਣਾਂ

Wednesday, Jun 06, 2018 - 10:46 AM (IST)

ਸ਼ਾਹ ਦੇ ''ਸੰਪਰਕ ਫਾਰ ਸਮਰਥਨ'' ਤੋਂ ਪਹਿਲਾਂ ਸ਼ਿਵਸੈਨਾ ਨੇ ਕਿਹਾ ਇਕੱਲੇ ਲੜਨਗੇ ਚੋਣਾਂ

ਮੁੰਬਈ— ਨਰਾਜ਼ ਹੋਈਆਂ ਪਾਰਟੀਆਂ ਨੂੰ ਮਨਾਉਣ ਦੀ ਰਾਹ 'ਤੇ ਨਿਕਲੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਲਈ ਉਨ੍ਹਾਂ ਦੀ 'ਸੰਪਰਕ ਫਾਰ ਸਮਰਥਨ' ਯਾਤਰਾ ਦਾ ਪਹਿਲਾਂ ਪੜਾਅ ਹੀ ਬੇਹੱਦ ਮੁਸ਼ਕਿਲ ਹੋਣ ਵਾਲਾ ਹੈ। ਅਮਿਤ ਸ਼ਾਹ ਸ਼ਿਵਸੈਨਾ ਮੁਖੀ ਊਧਵ ਠਾਕਰੇ ਨਾਲ ਬੁੱਧਵਾਰ ਨੂੰ ਮੁੰਬਈ 'ਚ ਮਿਲਣ ਵਾਲੇ ਹਨ ਪਰ ਉਸ ਤੋਂ ਠੀਕ ਪਹਿਲਾਂ ਸ਼ਿਵਸੈਨਾ ਨੇ ਭਾਜਪਾ 'ਤੇ ਹਮਲਾ ਬੋਲਿਆ ਦਿੱਤਾ ਹੈ।
ਪਾਰਟੀ ਦੇ ਮੁੱਖ ਪੱਤਰ 'ਸਾਮਨਾ' 'ਚ ਭਾਜਪਾ 'ਤੇ ਤਿੱਖੇ ਹਮਲੇ ਕੀਤੇ ਗਏ ਹਨ ਅਤੇ ਦੁਹਰਾਇਆ ਹੈ ਕਿ ਉਹ 2019 ਦੀਆਂ ਚੋਣ ਪਾਰਟੀਆਂ ਇਕੱਲੇ ਲੜਨਗੇ। ਸ਼ਿਵਸੈਨਾ ਨੇ ਭਾਜਪਾ 'ਤੇ ਪਾਲਘਰ 'ਚ ਹੋਏ ਉਪਚੋਣਾਂ ਸਾਮ-ਦਾਮ-ਦੰਡ-ਭੇਦ ਨਾਲ ਜਿੱਤਣ ਦਾ ਦੋਸ਼ ਲਗਾਉਂਦੇ ਹੋਏ ਕਿਸਾਨਾਂ ਅਤੇ ਪੈਟਰੋਲ ਦੇ ਵਧਦੀਆਂ ਕੀਮਤਾਂ ਵਰਗੇ ਮੁੱਦਿਆਂ 'ਤੇ ਘੇਰਿਆਂ ਹੈ। ਇਸ ਤੋਂ ਪਹਿਲਾਂ ਸ਼ਿਵਸੈਨਾ ਸੰਸਦ ਰਾਓਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮਹਿਮਾਨਾਂ ਦਾ ਸਵਾਗਤ ਕਰਨਾ ਮਾਤੋਸ਼ਰੀ ਦੀ ਪਰੰਪਰਾ ਹੈ ਪਰ ਇਸ ਮੁਲਾਕਾਤ ਲਈ ਸ਼ਿਵਸੈਨਾ ਦਾ ਆਪਣਾ ਕੋਈ ਅਜੰਡਾ ਨਹੀਂ ਹੈ। ਊਧਵ ਦੀ ਸ਼ਿਕਾਇਤ ਰਹੀ ਹੈ ਕਿ ਭਾਜਪਾ ਸੱਤਾ 'ਚ ਆਉਂਦੇ ਹੀ ਸ਼ਿਵਸੈਨਾ ਦੇ ਅਹਿਸਾਨਾਂ ਨੂੰ ਭੁੱਲ ਗਈ ਹੈ।
'ਮੋਦੀ ਵਿਦੇਸ਼ 'ਚ, ਸ਼ਾਹ ਚਲਾ ਰਹੇ 'ਸੰਪਰਕ ਮੁਹਿੰਮ'
ਸ਼ਿਵਸੈਨਾ ਪਾਰਟੀ ਨੇ ਭਾਜਪਾ 'ਤੇ ਪੈਟਰੋਲ ਦੀਆਂ ਕੀਮਤਾਂ ਕਾਰਨ ਮਹਿੰਗਾਈ ਵਧਣ ਅਤੇ ਕਿਸਾਨਾਂ ਦੀ ਹੜਤਾਲ ਨੂੰ ਲੈ ਕੇ ਹਮਲਾ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਪਾਲਘਰ ਦੀ ਤਰ੍ਹਾਂ ਹੀ ਸਾਮ-ਦਾਮ-ਦੰਡ-ਭੇਦ ਨਾਲ ਕਿਸਾਨਾਂ ਦੀ ਹੜਤਾਲ ਨੂੰ ਤੋੜਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ ਲਗਾਇਆ ਹੈ ਕਿ ਅਜਿਹੇ 'ਚ ਪ੍ਰਧਾਨ ਮੰਤਰੀ ਮੋਦੀ ਵਿਦੇਸ਼ 'ਚ ਹਨ ਅਤੇ ਸ਼ਾਹ ਦੇਸ਼ 'ਚ 'ਸੰਪਰਕ ਮੁਹਿੰਮ' ਚਲਾ ਰਹੇ ਹਨ।


Related News