5-ਜੀ ਚਾਲੂ ਹੁੰਦਿਆਂ ਹੀ ਸਮਝ ਆਵੇਗੀ ਇਸ ਦੀ ਅਹਿਮੀਅਤ : ਸੁੰਦਰਰਾਜਨ

Friday, May 18, 2018 - 01:09 AM (IST)

5-ਜੀ ਚਾਲੂ ਹੁੰਦਿਆਂ ਹੀ ਸਮਝ ਆਵੇਗੀ ਇਸ ਦੀ ਅਹਿਮੀਅਤ : ਸੁੰਦਰਰਾਜਨ

ਮੁੰਬਈ -ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਕਿਹਾ ਕਿ 5-ਜੀ ਦੇ ਪੂਰੇ ਦੇਸ਼ 'ਚ ਚਾਲੂ ਹੁੰਦਿਆਂ ਹੀ ਇਸ ਦੀ ਅਹਿਮੀਅਤ ਸਮਝ 'ਚ ਆਵੇਗੀ। ਉਨ੍ਹਾਂ ਕਿਹਾ ਕਿ ਤੇਜ਼ ਰਫਤਾਰ ਵਾਲੇ, ਵਿਆਪਕ ਤੇ ਭਰੋਸੇਯੋਗ 5-ਜੀ ਨੈੱਟਵਰਕ ਨੂੰ ਚਾਲੂ ਕਰਨ ਦੀ ਤਕਨੀਕੀ ਚੁਣੌਤੀਆਂ ਨੂੰ ਅਸੀਂ ਜਿੰਨਾ ਸਮਝਾਂਗੇ ਇਸ ਦੀ ਅਹਿਮੀਅਤ ਓਨੀ ਹੀ ਜ਼ਿਆਦਾ ਹੋਵੇਗੀ। ਇਸ ਤੋਂ ਪਹਿਲਾਂ ਜਦੋਂ 2-ਜੀ, 3-ਜੀ ਅਤੇ 4-ਜੀ ਦੁਨੀਆਭਰ 'ਚ ਚਾਲੂ ਹੋਇਆ ਸੀ ਤਾਂ ਭਾਰਤ 'ਚ ਇਨ੍ਹਾਂ ਦੀ ਇੰਨੀ ਅਹਿਮੀਅਤ ਨਹੀਂ ਪਤਾ ਲੱਗਦੀ ਸੀ। ਹਾਲਾਂਕਿ 5-ਜੀ 'ਚ ਸਾਡੇ ਲਈ ਵੱਡੇ ਮੌਕੇ ਹਨ।   ਉਹ 5-ਜੀ ਇੰਡੀਆ 2018 ਇੰਟਰਨੈਸ਼ਨਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਬਰਾਡਬੈਂਡ ਇੰਡੀਆ ਫੋਰਮ (ਬੀ. ਆਈ. ਐੱਫ.), ਕੰਜ਼ਿਊਮਰ ਯੂਨਿਟੀ ਅਤੇ ਟਰੱਸਟ ਸੋਸਾਇਟੀ ਇੰਟਰਨੈਸ਼ਨਲ (ਸੀ. ਯੂ. ਟੀ. ਐੱਸ.) ਨੇ ਆਈ. ਸੀ. ਟੀ. ਮਿਆਰੀਕਰਨ ਅਤੇ 5-ਜੀ 'ਚ ਭਾਰਤ ਦੇ ਮੋਹਰੀ ਸਥਾਨ ਹਾਸਲ ਕਰਨ 'ਚ ਇਸ ਦੇ ਮਹੱਤਵ 'ਤੇ ਇਕ ਰਿਪੋਰਟ ਜਾਰੀ ਕੀਤੀ ਹੈ।


Related News