ਫਗਵਾੜਾ 'ਚ ਮੰਦਰ ਦੇ ਪ੍ਰਧਾਨ ਤੇ ਪੰਡਿਤ ਨੂੰ ਧਮਕੀ, ਕਿਹਾ-ਸਪੀਕਰ ਬੰਦ ਕਰੋ ਨਹੀਂ ਤਾਂ ਮਾਰ ਦੇਵਾਂਗੇ ਗੋਲ਼ੀ

06/14/2022 12:29:21 PM

ਫਗਵਾੜਾ (ਜਲੋਟਾ) : ਫਗਵਾੜਾ ਦੀ ਰੱਈਸ ਕਾਲੋਨੀ ਨਿਊ ਮਾਡਲ ਟਾਊਨ ਵਿਖੇ ਰਤਨਪੁਰਾ ’ਚ ਸ਼ਿਵ ਮੰਦਰ ਦੀ ਕਮੇਟੀ ਦੇ ਪ੍ਰਧਾਨ ਅਤੇ ਪੰਡਿਤ ਨੂੰ ਗੋਲ਼ੀ ਮਾਰ ਕੇ ਖ਼ਤਮ ਕਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਇਕ ਚਿੱਠੀ ਜ਼ਰੀਏ ਦਿੱਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਮੰਦਰ ਦੇ ਬਾਹਰ ਵਾਲਾ ਸਪੀਕਰ ਬੰਦ ਕੀਤਾ ਜਾਵੇ ਨਹੀਂ ਤਾਂ ਗੋਲ਼ੀ ਮਾਰ ਦਿੱਤੀ ਜਾਵੇਗਾ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ

ਜਾਣਕਾਰੀ ਮੁਤਾਬਕ ਬੱਬਰ ਖ਼ਾਲਸਾ ਫੋਰਸ ਦਾ ਹਵਾਲਾ ਦੇ ਕੇ ਲਿਖੀ ਗਈ ਇਸ ਕਥਿਤ ਧਮਕੀ ਭਰੀ ਚਿੱਠੀ ’ਚ ਹਿੰਦੀ ’ਚ ਸਾਫ਼ ਤੌਰ ’ਤੇ ਲਿਖਿਆ ਗਿਆ ਹੈ ਕਿ ਜੇਕਰ ਮੰਦਰ ਦੇ ਬਾਹਰ ਦਾ ਸਪੀਕਰ ਬੰਦ ਨਾ ਕੀਤਾ ਗਿਆ ਤਾਂ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਪੰਡਿਤ ਨੂੰ ਗੋਲ਼ੀ ਮਾਰ ਕੇ ਖ਼ਤਮ ਕਰ ਦਿੱਤਾ ਜਾਵੇਗਾ। ਚਿੱਠੀ ’ਚ ਇਹ ਵੀ ਸਾਫ਼ ਤੌਰ ’ਤੇ ਲਿਖਿਆ ਗਿਆ ਹੈ ਕਿ ਮੰਦਰ ਦੇ ਅੰਦਰ ਵਾਲਾ ਸਪੀਕਰ ਚੱਲ ਸਕਦਾ ਹੈ।

 ਇਹ ਵੀ ਪੜ੍ਹੋ- ਨਵੀਂ ਆਬਾਕਾਰੀ ਨੀਤੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼ਰਾਬ ਦੇ ਠੇਕੇਦਾਰ ਆਹਮੋ-ਸਾਹਮਣੇ

ਜਾਣਕਾਰੀ ਮੁਤਾਬਕ ਮੰਦਰ 'ਚ ਡਾਕੀਏ ਨੇ ਪੰਡਿਤ ਨੂੰ ਪੱਤਰ ਸੌਂਪਿਆ। ਜਦੋਂ ਪੰਡਿਤ ਨੇ ਪੱਤਰ ਖੋਲ੍ਹਿਆ ਤਾਂ ਉਸ ਵਿੱਚ ਲਾਲ ਰੰਗ ਦੀ ਸਿਆਹੀ ਨਾਲ ਬੱਬਰ ਖਾਲਸਾ ਦੇ ਹਵਾਲੇ ਨਾਲ ਚਿਤਾਵਨੀ ਦਿੱਤੀ ਗਈ ਸੀ ਕਿ ਮੰਦਰ ਦੇ ਬਾਹਰ ਵਾਲਾ ਸਪੀਕਰ ਬੰਦ ਕੀਤਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਫਗਵਾੜਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੱਤਰ ਨੂੰ ਜਾਂਚ ਲਈ ਉੱਚ ਅਥਾਰਟੀ ਕੋਲ ਭੇਜ ਦਿੱਤਾ ਗਿਆ ਹੈ ਅਤੇ ਜਲਦ ਹੀ ਲਿਖਣ ਵਾਲੇ ਦਾ ਪਤਾ ਲੱਗ ਸਕਦਾ ਹੈ। 

ਇਹ ਵੀ ਪੜ੍ਹੋ- ਜਨਮ ਦਿਨ 'ਤੇ ਵਿਸ਼ੇਸ਼ : ਪੰਜਾਬ ਦੀ ਜ਼ਰਖੇਜ਼ ਮਿੱਟੀ ਦਾ ਜਣਿਆ 'ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ'

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News