ਫਗਵਾੜਾ : ਭੇਦ ਭਰੇ ਹਾਲਾਤਾਂ ''ਚ ਵਿਆਹੁਤਾ ਨੌਜਵਾਨ ਦੀ ਮਿਲੀ ਲਾਸ਼
Saturday, Jan 17, 2026 - 08:35 PM (IST)
ਫਗਵਾੜਾ (ਜਲੋਟਾ) : ਫਗਵਾੜਾ ਦੇ ਕੋਟਰਾਣੀ ਵਿਖੇ ਭੇਦ ਭਰੇ ਹਾਲਾਤਾਂ ਚ ਇੱਕ ਵਿਅਕਤੀ ਦੀ ਆਪਣੇ ਹੀ ਘਰ ਦੇ 'ਚ ਫਾਂਸੀ ਲੱਗੀ ਹਾਲਤ 'ਚ ਲਾਸ਼ ਮਿਲਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਆਸ਼ੂ ਵਾਸੀ ਕੋਟਰਾਣੀ ਵੱਜੋਂ ਦੱਸੀ ਜਾ ਰਹੀ ਹੈ। ਦੱਸਣ ਅਨੁਸਾਰ ਮ੍ਰਿਤਕ ਆਸ਼ੂ ਵਿਆਹਿਆ ਹੈ ਅਤੇ ਬੀਤੇ ਕੁਝ ਸਮੇਂ ਤੋਂ ਆਪਣੇ ਘਰ 'ਚ ਹੀ ਰਹਿ ਰਿਹਾ ਸੀ। ਪੁਲਸ ਨੇ ਮ੍ਰਿਤਕ ਆਸ਼ੂ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾ ਘਰ ਭੇਜ ਦਿੱਤਾ ਹੈ। ਹਾਲੇ ਤੱਕ ਹੋਈ ਜਾਂਚ 'ਚ ਮਾਮਲਾ ਆਤਮ ਹੱਤਿਆ ਕਰਨ ਦਾ ਦੱਸਿਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
