‘ਖੇਡਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ’

11/15/2018 4:44:41 PM

ਕਪੂਰਥਲਾ (ਸ਼ਰਮਾ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਅਤੇ ਕਾਲਜੀਏਟ ਸਕੂਲ ਦਾ ਸਾਂਝੇ ਤੌਰ ’ਤੇ ਕਰਵਾਇਆ 48ਵਾਂ ਸਾਲਾਨਾ ਖੇਡ ਸਮਾਰੋਹ ਸਮਾਪਤ ਹੋ ਗਿਆ। ਜਿਸ ’ਚ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਬਡ਼ੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦਾ ਉਦਘਾਟਨ ਕਰਦਿਆਂ ਉੱਘੇ ਖੇਡ ਪ੍ਰਮੋਟਰ ਮੋਹਨ ਸਿੰਘ ਡਾਲਾ ਨੇ 11000 ਰੁਪਏ ਅਤੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਮਾਜ ਸੇਵੀ ਇੰਦਰਜੀਤ ਸਿੰਘ ਸੋਢੀ ਨੇ 5100 ਰੁਪਏ ਦੀ ਮਦਦ ਕੀਤੀ। ਖਿਡਾਰੀਆਂ ਦੇ ਮਾਰਚ ਪਾਸਟ ਤੋਂ ਬਾਅਦ ਉਨ੍ਹਾਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ ਗਈ। ਮੁੱਖ ਮਹਿਮਾਨ ਮੋਹਨ ਸਿੰਘ ਡਾਲਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਕਿਉਕਿ ਖੇਡਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ। ਢਿੱਲਵਾਂ ਇੰਟਰਨੈਸ਼ਨਲ ਸੋਸਾਇਟੀ ਦੇ ਬਲਬੀਰ ਸਿੰਘ ਢਿੱਲੋਂ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤ ਤਰਲੋਕ ਸਿੰਘ ਵੀ ਹਾਜ਼ਰ ਸਨ। ਇਸ ਖੇਡ ਸਮਾਰੋਹ ਵਿਚ ਕਾਲਜ ਵਿਦਿਆਰਥੀ ਗਣੇਸ਼, ਬੀ. ਕਾਮ. ਨੂੰ ਬੈਸਟ ਅਥਲੀਟ (ਲਡ਼ਕੇ) ਅਤੇ ਵਿਦਿਆਰਥਣ ਸੰਦੀਪ ਕੌਰ, ਬੀ. ਏ. ਸਮੈਸਟਰ ਤੀਜਾ ਨੂੰ ਬੈਸਟ ਅਥਲੀਟ (ਲਡ਼ਕੀਆਂ) ਐਲਾਨਿਆ ਗਿਆ। ਜਦ ਕਿ ਕਾਲਜੀਏਟ ਸਕੂਲ ਵਿਚੋਂ ਪਰਮਿੰਦਰ ਸਿੰਘ, 10+2 ਆਰਟਸ, ਬੈਸਟ ਅਥਲੀਟ (ਲਡ਼ਕੇ) ਅਤੇ ਸ਼ਰਨਦੀਪ ਕੌਰ, ਦਸਵੀਂ ਕਲਾਸ ਨੂੰ ਬੈਸਟ ਅਥਲੀਟ (ਲਡ਼ਕੀਆਂ) ਘੋਸ਼ਿਤ ਕੀਤਾ ਗਿਆ। ਇਸ ਮੌਕੇ ਉੱਘੇ ਪਾਵਰ ਲਿਫਟਰ ਜਸਪ੍ਰੀਤ ਸਿੰਘ ਗੁਰਾਇਆ, ਪ੍ਰਿੰ. ਡਾ. ਕੁਲਵੰਤ ਸਿੰਘ ਫੁੱਲ, ਨੰਬਰਦਾਰ ਦਲਜਿੰਦਰ ਸਿੰਘ ਨਡਾਲਾ, ਗੁਰਮੀਤ ਸਿੰਘ ਫੁੱਲ, ਬਲਬੀਰ ਸਿੰਘ ਢਿੱਲੋਂ, ਵੈਟਰਨ ਅਥਲੀਟ ਬਹਾਦਰ ਸਿੰਘ ਬੱਲ, ਡਾ ਹਰਭਜਨ ਸਿੰਘ, ਦਇਆ ਸਿੰਘ ਨਾਮਧਾਰੀ, ਫੁੰਮਣ ਸਿੰਘ, ਅਮਰੀਕ ਸਿੰਘ ਯੂ. ਕੇ., ਅਵਤਾਰ ਸਿੰਘ ਇਬਰਾਹੀਮਵਾਲ, ਪ੍ਰਿੰਸੀਪਲ ਦਲਵੀਰ ਕੌਰ ਮਾਨ, ਪਰਮਜੀਤ ਸਿੰਘ ਸੰਧੂ, ਸੰਪਾਦਕ ਖਬਰਨਾਮਾ ਅਖਬਾਰ, ਟੋਰਾਂਟੋ, ਪ੍ਰੋ ਨਵਪ੍ਰੀਤ ਕੌਰ, ਡਾ. ਰਣਜੀਤ ਕੌਰ, ਡਾ ਮਲਕੀਤ ਸਿੰਘ ਅਤੇ ਸਟਾਫ ਮੈਂਬਰ ਹਾਜ਼ਰ ਸਨ। ਸਟੇਜ ਦਾ ਸੰਚਾਲਨ ਪ੍ਰੋ ਜਗਬੀਰ ਸਿੰਘ ਅਤੇ ਪ੍ਰੋ. ਸਰਬਜੀਤ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ।


Related News