ਸਾਊਦੀ ਪ੍ਰਿੰਸ ਨੇ ਹਜ਼ਾਰਾਂ ਭਾਰਤੀਆਂ ਨੂੰ ਦਿੱਤਾ ਝਟਕਾ, ਕੀਤਾ ਇਹ ਐਲਾਨ

Monday, Apr 14, 2025 - 04:42 PM (IST)

ਸਾਊਦੀ ਪ੍ਰਿੰਸ ਨੇ ਹਜ਼ਾਰਾਂ ਭਾਰਤੀਆਂ ਨੂੰ ਦਿੱਤਾ ਝਟਕਾ, ਕੀਤਾ ਇਹ ਐਲਾਨ

ਇੰਟਰਨੈਸ਼ਨਲ ਡੈਸਕ- ਹੱਜ ਤੋਂ ਠੀਕ ਪਹਿਲਾਂ ਸਾਊਦੀ ਅਰਬ ਦੀ ਸਰਕਾਰ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸਾਊਦੀ ਪ੍ਰਿੰਸ ਨੇ ਭਾਰਤੀਆਂ ਦੇ 80 ਫੀਸਦੀ ਪ੍ਰਾਈਵੇਟ ਹੱਜ ਕੋਟਾ ਨੂੰ ਖ਼ਤਮ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਕਰੀਬ 52 ਹਜ਼ਾਰ ਭਾਰਤੀ ਪ੍ਰਭਾਵਿਤ ਹੋਣਗੇ ਜੋ ਹੱਜ ਯਾਤਰਾ 'ਤੇ ਜਾਣਾ ਚਾਹੁੰਦੇ ਸਨ। ਉਂਝ ਸਾਊਦੀ ਅਰਬ ਨੇ ਸਾਲ 2025 ਦੇ ਹੱਜ ਲਈ ਤਿਆਰੀ ਕਰ ਲਈ ਹੈ। ਹੱਜ ਕਰਨ ਲਈ ਦੁਨੀਆ ਭਰ ਤੋਂ ਲੱਖਾਂ ਮੁਸਲਿਮ ਸ਼ਰਧਾਲੂ ਮੱਕਾ ਵਿਚ ਕਾਬਾ ਸਾਹਮਣੇ ਪਹੁੰਚਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਾਊਦੀ ਅਰਬ ਨੇ ਹਾਲ ਹੀ ਵਿਚ ਮੀਨਾ ਇਲਾਕੇ ਵਿਚ ਕਈ ਜ਼ੋਨਾਂ ਨੂੰ ਕੈਂਸਿਲ ਕਰ ਦਿੱਤਾ ਹੈ ਜੋ ਪਹਿਲਾਂ ਪ੍ਰਾਈਵੇਟ ਟੂਰ ਆਪਰੇਟਰਸ ਨੂੰ ਦਿੱਤਾ ਗਿਆ ਸੀ। ਇਸ ਨਾਲ 52 ਹਜ਼ਾਰ ਭਾਰਤੀ ਹੱਜ ਯਾਤਰੀਆਂ ਦਾ ਜਾਣਾ ਮੁਸ਼ਕਲ ਹੋ ਗਿਆ ਹੈ। ਮੀਨਾ ਵਿਚ ਹੀ ਹੱਜ ਯਾਤਰੀ ਰੁਕਦੇ ਸਨ।

ਮਹਿਬੂਬਾ ਮੁਫਤੀ ਨੇ ਜਤਾਇਆ ਵਿਰੋਧ

ਸਾਊਦੀ ਸਰਕਾਰ ਦੇ ਇਸ ਫ਼ੈਸਲੇ 'ਤੇ ਮਹਿਬੂਬਾ ਮੁਫਤੀ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਵਿਰੋਧ ਜਤਾਇਆ ਹੈ। ਉਨ੍ਹਾਂ ਮੁਤਾਬਕ ਸਾਊਦੀ ਅਰਬ ਤੋਂ ਆ ਰਹੀ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਭਾਰਤ ਦੇ ਹੱਜ ਕੋਟੇ ਵਿਚ ਅਚਾਨਕ ਕਟੌਤੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸਰਕਾਰ ਤੋਂ ਇਸ ਮੁੱਦੇ ਨੂੰ ਸਾਊਦੀ ਸਰਕਾਰ ਸਾਹਮਣੇ ਚੁੱਕਣ ਲਈ ਕਿਹਾ ਹੈ। ਭਾਰਤ ਵਿਚ ਹੱਜ ਯਾਤਰਾ ਦਾ ਆਯੋਜਨ ਜਾਂ ਤਾਂ ਹੱਜ ਕਮੇਟੀ ਜ਼ਰੀਏ ਕੀਤਾ ਜਾਂਦਾ ਹੈ ਜਾਂ ਪ੍ਰਾਈਵੇਟ ਟੂਰ ਆਪਰੇਟਰਾ ਜ਼ਰੀਏ ਕੀਤਾ ਜਾਂਦਾ ਹੈ। ਸਾਲ 2024 ਵਿਚ 1,40,000 ਲੋਕ ਹੱਜ ਕਰਨ ਲਈ ਗਏ ਸਨ। ਇਸ ਸਾਲ ਸਰਕਾਰ ਨੇ ਸਾਊਦੀ ਨਾਲ 1,75,025 ਯਾਤਰੀਆਂ ਦਾ ਸਮਝੌਤਾ ਕੀਤਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁਰ ਦੀਆਂ ਚੋਣਾਂ 'ਚ ਭਾਰਤੀ ਭਾਈਚਾਰੇ ਦੇ ਉਮੀਦਵਾਰ ਵੀ ਹੋਣਗੇ ਸ਼ਾਮਲ

ਸਾਲ 2024 ਵਿਚ ਸੈਂਕੜੇ ਯਾਤਰੀ ਹੱਜ ਦੌਰਾਨ ਗਰਮੀ ਵਿਚ ਮਾਰੇ ਗਏ ਸਨ। ਇਨ੍ਹਾਂ ਵਿਚ ਜ਼ਿਆਦਾਤਰ ਲੋਕ ਅਜਿਹੇ ਸਨ ਜੋ ਗੈਰ ਕਾਨੂੰਨੀ ਤਰੀਕੇ ਨਾਲ ਹੱਜ ਕਰ ਰਹੇ ਸਨ। ਇਸੇ ਕਾਰਨ ਸਾਊਦੀ ਨੇ ਇਸ ਸਾਲ ਹੱਜ ਦੇ ਇਲਾਵਾ ਕਿਸੇ ਹੋਰ ਵੀਜ਼ਾ 'ਤੇ ਹੱਜ ਕਰਨ ਤੋਂ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ। ਸਾਲ 2025 ਵਿਚ ਹੱਜ 4 ਜੂਨ ਤੋਂ 9 ਜੂਨ ਤੱਕ ਹੋਣ ਜਾ ਰਿਹਾ ਹੈ। ਹਾਲਾਂਕਿ ਇਹ ਚੰਨ ਦਿਸਣ 'ਤੇ ਨਿਰਭਰ ਕਰੇਗਾ। ਹੱਜ ਯਾਤਰਾ ਲਈ ਅਪ੍ਰੈਲ ਮਹੀਨੇ ਦੇ ਅਖੀਰ ਤੱਕ ਲੋਕ ਭਾਰਤ ਤੋਂ ਰਵਾਨਾ ਹੋਣਗੇ। ਸਾਊਦੀ ਨੇ ਇਸ ਤੋਂ ਪਹਿਲਾਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ 14 ਦੇਸ਼ਾਂ  ਦੇ ਨਾਗਰਿਕਾਂ 'ਤੇ ਹੱਜ ਯਾਤਰਾ ਪੂਰੀ ਹੋਣ ਤੱਕ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਹੱਜ ਲਈ ਅਰਜ਼ੀ ਦੇਣ ਵਾਲੇ ਲੋਕਾਂ ਨੂੰ ਸਾਊਦੀ ਵਿਚ ਆਉਣ ਦੀ ਇਜਾਜ਼ਤ ਹੋਵੇਗੀ। ਸਾਊਦੀ ਸਰਕਾਰ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵੀਜ਼ਾ ਕੈਂਸਿਲ ਕਰ ਦਿੱਤਾ ਹੈ। ਇਹ ਸਾਰੇ ਬੱਚੇ ਤੇਲਗਾਂਨਾ ਦੇ ਸਨ। ਜਿਹੜੇ ਬੱਚਿਆਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਉਨ੍ਹਾਂ ਦਾ ਪੂਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News