ਵਿਪਨ ਜੈਨ ਪਰਿਵਾਰ ਨੇ ਲੁਧਿਆਣਾ ਤੋਂ ਅੱਤਵਾਦ ਪੀੜਤ ਪਰਿਵਾਰਾਂ ਲਈ ਭਿਜਵਾਈ ‘672ਵੇਂ ਟਰੱਕ ਦੀ ਰਾਹਤ ਸਮੱਗਰੀ’

Tuesday, Jun 21, 2022 - 04:38 PM (IST)

ਜਲੰਧਰ (ਵਰਿੰਦਰ ਸ਼ਰਮਾ) - ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਮੁਹਿੰਮ ਜ਼ੋਰਾਂ ਨਾਲ ਚੱਲ ਰਹੀ ਹੈ। ਇਸ ਕੜੀ ’ਚ ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਟਰੱਕ ਰਵਾਨਾ ਕੀਤਾ, ਜੋ ਕਿ ਨੰਦ ਲਾਲ ਕਪੂਰ ਦੇ ਸਹਿਯੋਗ ਨਾਲ ਵਿਪਨ ਜੈਨ ਦੇ ਪਰਿਵਾਰ ਵੱਲੋਂ ਲੁਧਿਆਣਾ ਤੋਂ ਭੇਜਿਆ ਗਿਆ ਸੀ। ਟਰੱਕ ’ਚ ਲੋੜਵੰਦ ਪਰਿਵਾਰਾਂ ਲਈ ਜਨਾਨਾ ਸੂਟ ਅਤੇ ਮਰਦਾਂ ਦੀਆਂ ਸ਼ਰਟਾਂ ਸਨ।

ਦੱਸ ਦੇਈਏ ਕਿ ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਜੀ ਦੇ ਨਾਲ ਸੰਤ ਬਾਬਾ ਕਰਨੈਲ ਸਿੰਘ, ਵਿਪਨ ਜੈਨ, ਅਨਮੋਲ ਜੈਨ, ਨੰਦ ਲਾਲ ਕਪੂਰ, ਹਨੀ ਕਪੂਰ, ਇਕਬਾਲ ਸਿੰਘ ਅਰਨੇਜਾ, ਮੀਨੂੰ ਸ਼ਰਮਾ, ਡਿੰਪਲ ਸੂਰੀ, ਰਾਜੂ, ਵੀ. ਆਰ. ਸ਼ਰਮਾ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।


rajwinder kaur

Content Editor

Related News