ਗੁਆਂਢੀ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਕਾਤਲ ਤੇ ਇਕ ਹੋਰ ਨਸ਼ਾ ਤਸਕਰ ਗ੍ਰਿਫ਼ਤਾਰ

Tuesday, Sep 27, 2022 - 12:40 PM (IST)

ਗੁਆਂਢੀ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਕਾਤਲ ਤੇ ਇਕ ਹੋਰ ਨਸ਼ਾ ਤਸਕਰ ਗ੍ਰਿਫ਼ਤਾਰ

ਜਲੰਧਰ (ਸ਼ੋਰੀ) : ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਨਿਊ ਮਾਡਲ ਹਾਊਸ 'ਚ ਨਾਥ ਨਾਂ ਦੇ ਵਿਅਕਤੀ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏ.ਸੀ.ਪੀ ਵੈਸਟ ਗਗਨਦੀਪ ਸਿੰਘ ਨੇ ਦੱਸਿਆ ਕਿ ਸ਼ੰਕਰ ਪੁੱਤਰ ਉਦਰਾਵ ਵਾਸੀ ਨਿਊ ਮਾਡਲ ਹਾਊਸ ਗਲੀ ਨੰਬਰ 1 ਨੇ ਮਾਮੂਲੀ ਗੱਲ ਨੂੰ ਲੈ ਕੇ ਉਸ ਦੇ ਗੁਆਂਢੀ ਨਾਥ ਦੇ ਘਰ ਦਾਖ਼ਲ ਹੋ ਕੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਨਾਥ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਤੋਂ ਸ਼ੰਕਰ ਫਰਾਰ ਸੀ, ਜਿਸ ਨੂੰ ਪੁਲਸ ਨੇ ਬਸਤੀ ਸ਼ੇਖ ਦੀ ਘਾਹ ਮੰਡੀ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਾਥ ਦੀ ਸ਼ੰਕਰ ਦੇ ਲੜਕੇ ਨਾਲ ਮਮੂਲੀ ਟੱਕਰ ਸੀ। ਇਸ ਤੋਂ ਬਾਅਦ ਸ਼ੰਕਰ ਨੇ ਨਸ਼ੇ 'ਚ ਧੁੱਤ ਹੋ ਕੇ ਉਸ ਦਾ ਕਤਲ ਕਰ ਦਿੱਤਾ। ਇਸੇ ਤਰ੍ਹਾਂ ਪੁਲਸ ਨੇ ਇਕ ਹੋਰ ਕੇਸ ਵਿੱਚ ਨਾਮਜ਼ਦ ਰਾਜਵੀਰ ਸਿੰਘ ਉਰਫ਼ ਨੰਨੂ ਵਾਸੀ ਦਸਮੇਸ਼ ਨਗਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਹੈਰੋਇਨ ਦੀ ਤਸਕਰੀ ਦਾ ਦੋਸ਼ ਸੀ ਅਤੇ ਪੁਲੀਸ ਉਸ ਦੀ ਭਾਲ ਕਰ ਰਹੀ ਸੀ, ਜਿਸ ਨੂੰ ਕਾਬੂ ਕਰ ਲਿਆ ਗਿਆ ਹੈ।


author

Anuradha

Content Editor

Related News