ਪੁਲਸ ਨੂੰ ਹਾਈਟੈੱਕ ਬਣਾ ਰਹੀ ਪੰਜਾਬ ਸਰਕਾਰ, ਦਿੱਤੀਆਂ ਜਾ ਰਹੀਆਂ ਆਧੁਨਿਕ ਗੱਡੀਆਂ

Friday, Jan 17, 2025 - 12:07 PM (IST)

ਪੁਲਸ ਨੂੰ ਹਾਈਟੈੱਕ ਬਣਾ ਰਹੀ ਪੰਜਾਬ ਸਰਕਾਰ, ਦਿੱਤੀਆਂ ਜਾ ਰਹੀਆਂ ਆਧੁਨਿਕ ਗੱਡੀਆਂ

ਜਲੰਧਰ : ਸੂਬੇ ਦੀ ਪੁਲਸ ਨੂੰ ਹਾਈਟੈੱਕ ਬਣਾਉਣਾ ਪੰਜਾਬ ਸਰਕਾਰ ਦਾ ਸੁਫ਼ਨਾ ਹੈ। ਇਸ ਨੂੰ ਪੂਰਾ ਕਰਨ ਲਈ ਪੰਜਾਬ ਪੁਲਸ ਨੂੰ ਲਗਾਤਾਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੁਲਸ ਦੇ ਕੰਮਕਾਜ ਨੂੰ ਤੇਜ਼ੀ ਅਤੇ ਕੁਸ਼ਲਤਾ ਨਾਲ ਸੰਭਾਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਪੁਲਸ ਨੂੰ 141 ਕਰੋੜ ਰੁਪਏ ਦੀ ਲਾਗਤ ਨਾਲ 940 ਵਾਹਨ ਮੁਹੱਈਆ ਕਰਵਾਏ ਹਨ। ਇਨ੍ਹਾਂ ਵਾਹਨਾਂ 'ਚ ਅਰਟਿਗਾ ਅਤੇ ਦੂਜੇ ਮਾਡਲਾਂ ਦੇ ਵਾਹਨ ਸ਼ਾਮਲ ਹਨ।

ਇਹ ਵਾਹਨ ਛੋਟੀਆਂ ਅਤੇ ਭੀੜੀਆਂ ਗਲੀਆਂ 'ਚ ਆਸਾਨੀ ਨਾਲ ਚੱਲ ਸਕਣਗੇ। ਇਨ੍ਹਾਂ ਵਾਹਨਾਂ 'ਚ ਜੀ. ਪੀ. ਐੱਸ. ਜਿਹੇ ਅਪਗਰੇਡ ਫੀਚਰ ਹਨ। ਇਹ ਵਾਹਨ ਵੱਖ-ਵੱਖ ਹਾਲਾਤ 'ਚ ਪੁਲਸ ਲਈ ਬੇਹੱਦ ਮਦਦਗਾਰ ਸਾਬਿਤ ਹੋ ਰਹੇ ਹਨ। ਇਹ ਵਾਹਨ ਤੇਜ਼ ਰਫ਼ਤਾਰ ਅਤੇ ਤੁਰੰਤ ਕਾਰਵਾਈ 'ਚ ਮਦਦ ਕਰਦੇ ਹਨ।
ਪੁਲਸ ਪੈਟਰੋਲ ਵਾਹਨ
ਇਹ ਵਾਹਨ ਸੜਕਾਂ 'ਤੇ ਪੈਟਰੋਲਿੰਗ ਕਰਨ ਲਈ ਵਰਤੇ ਜਾਂਦੇ ਹਨ। ਇਹ ਵਾਹਨ ਤੇਜ਼ ਰਫ਼ਤਾਰ ਅਤੇ ਤੁਰੰਤ ਕਾਰਵਾਈ ਕਰਨ ਵਿਚ ਮਦਦ ਕਰਦੇ ਹਨ। ਇਨ੍ਹਾਂ ਵਾਹਨਾਂ ਵਿਚ ਜੀ. ਪੀ. ਐੱਸ. ਜਿਹੇ ਅਪਗਰੇਡ ਫੀਚਰ ਹਨ।
 


author

Babita

Content Editor

Related News