ਖੇਤੀਬਾੜੀ 'ਚ ਜਹਿਰਾਂ ਦੀ ਖ੍ਰੀਦ ਹਮੇਸ਼ਾ ਬਿੱਲ ਪ੍ਰਾਪਤ ਕਰਦੇ ਹੋਏ ਹੀ ਕਰੋ: ਡਾ. ਨਾਜਰ ਸਿੰਘ

08/20/2019 5:25:19 PM

ਜਲੰਧਰ—ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਦਵਾਈਆਂ ਦੀ ਖ੍ਰੀਦ ਹਮੇਸ਼ਾ ਰਜਿਸਟਰਡ ਡੀਲਰਾਂ ਜਾਂ ਸੰਸਥਾ ਪਾਸੋਂ ਹੀ ਕਰਨ ਦੀ ਸਲਾਹ ਦਿੰਦੇ ਹੋਏ ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਹੈ ਕਿ ਕਈ ਲੋਕ ਕਿਸਾਨਾਂ ਨੂੰ ਵਰਗਲਾ ਕੇ ਅਤੇ ਸਸਤੀ ਦਵਾਈ ਦਾ ਝਾਂਸਾ ਦੇ ਕੇ ਨਕਲੀ ਦਵਾਈਆਂ ਦੀ ਵਿਕਰੀ ਕਰ ਰਹੇ ਹਨ।

ਡਾ. ਨਾਜਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਅਨਸਰਾਂ ਦੇ ਝਾਂਸੇ ਚ ਨਾ ਆਉਣ ਅਤੇ ਹਮੇਸ਼ਾਂ ਦਵਾਈ ਦੀ ਖ੍ਰੀਦ ਵੇਲੇ ਪੱਕਾ ਬਿੱਲ ਵੀ ਜਰੂਰ ਪ੍ਰਾਪਤ ਕਰਨ। ਉਨ੍ਹਾਂ ਜ਼ਿਲੇ ਦੇ ਦਵਾਈਆਂ, ਖਾਦਾਂ, ਬੀਜਾਂ ਆਦਿ ਦੀ ਵਿਕਰੀ ਕਰਨ ਵਾਲੇ ਵਿਕਰੇਤਾਵਾਂ ਨੂੰ ਕਿਹਾ ਕਿ ਉਹ ਕਿਸਾਨਾਂ ਦਾ ਸਾਥ ਦਿੰਦੇ ਹੋਏ ਕਿਸਾਨਾਂ ਤੱਕ ਮਿਆਰੀ ਵਸਤਾਂ ਪਹੁੰਚਾਉਣ ਲਈ ਵਿਭਾਗ ਦਾ ਸਾਥ ਦੇਣ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਅਨਸਰ ਜੋ ਕਿ ਪਿੰਡ ਆਦਿ 'ਚ ਦਵਾਈ ਦੀ ਵਿਕਰੀ ਕਰਦੇ ਹੋਏ ਨਜ਼ਰ ਆਉਣ ਤਾਂ ਤਰੁੰਤ ਆਪਣੇ ਹਲਕੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਾਂ ਕਰਮਚਾਰੀ ਦੇ ਧਿਆਨ 'ਚ ਲਿਆਉਣ।

ਡਾ. ਨਾਜਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ 'ਚ ਦਾਣੇਦਾਰ ਦਵਾਈਆਂ ਦੀ ਵਰਤੋਂ ਨਾ ਕਰਨ ਅਤੇ ਹਮੇਸ਼ਾ ਜ਼ਹਿਰਾਂ ਆਦਿ ਦੀ ਵਰਤੋਂ ਲੋੜ ਅਨੁਸਾਰ ਹੀ ਕਰਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਫਸਲਾਂ 'ਚ ਮਿੱਤਰ ਕੀੜੀਆਂ ਦੀ ਹੋਂਦ ਨੂੰ ਵੀ ਧਿਆਨ 'ਚ ਰੱਖਣ ਅਤੇ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਜਹਿਰਾਂ ਦੀ ਵਰਤੋਂ ਕਰਨ।

ਸੰਪਰਕ ਅਫਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ 


Iqbalkaur

Content Editor

Related News