ਤੀਜੀ ਵਾਰ ਜਿੱਤ ਕੇ ਜਲੰਧਰ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਬਣੇ ਆਦਿਤਿਆ ਜੈਨ
Saturday, Mar 01, 2025 - 03:52 PM (IST)

ਜਲੰਧਰ (ਭਾਰਦਵਾਜ)-ਜਲੰਧਰ ਜ਼ਿਲਾ ਬਾਰ ਐਸੋਸੀਏਸ਼ਨ ਜਲੰਧਰ ਦੀਆਂ ਸਾਲ 2025-26 ਲਈ ਅੱਜ ਹੋਈਆਂ ਚੋਣਾਂ ’ਚ 2878 ਮੈਂਬਰਾਂ ਵਿਚੋਂ 1838 ਮੈਂਬਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਜਦਕਿ ਇਨ੍ਹਾਂ ਵਿਚੋਂ 83 ਵੋਟਾਂ ਰੱਦ ਪਾਈਆਂ ਗਈਆਂ। ਇਸ ਚੋਣ ਵਿਚ ਪ੍ਰਧਾਨ ਦੇ ਅਹੁਦੇ ਦੇ ਅਹੁਦੇ ਲਈ ਆਦਿਤਿਆ ਜੈਨ ਅਤੇ ਰਤਨ ਦੂਆ ਵਿਚਾਲੇ ਸਿੱਧਾ ਮੁਕਾਬਲਾ ਸੀ, ਜਿਸ ਵਿਚ ਆਦਿਤਿਆ ਜੈਨ ਨੇ 1056 ਵੋਟਾਂ ਲੇ ਕੇ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਵਿਰੋਧੀ ਰਤਨ ਦੂਆ ਨੂੰ 285 ਵੋਟਾਂ ਦੇ ਫਰਕ ਨਾਲ ਹਰਾਇਆ। ਉਨ੍ਹਾਂ ਨੂੰ 771 ਵੋਟਾਂ ਮਿਲਿਆਂ।
ਸਕੱਤਰ ਦੇ ਅਹੁਦੇ ਲਈ ਹੋਈ ਚੋਣ ਵਿਚ ਰੋਹਿਤ ਗੰਭੀਰ ਨੇ 1116 ਵੋਟਾਂ ਹਾਸਲ ਕਰਕੇ ਤ੍ਰਿਕੋਣੇ ਮੁਕਾਬਲੇ ਵਿਚ ਜ਼ੋਰਦਾਰ ਜਿੱਤ ਪ੍ਰਾਪਤ ਕੀਤੀ ਜਦਕਿ ਉਸ ਦੇ ਵਿਰੋਧੀ ਤਰਸੇਮ ਸਿੰਘ ਟਾਕ ਨੂੰ 408 ਅਤੇ ਹਰਸ਼ ਭੱਟ ਨੂੰ 311 ਵੋਟਾਂ ਪਈਆਂ, ਇਹ ਦੋਵੇਂ ਹਾਰ ਗਏ। ਇਸੇ ਤਰ੍ਹਾਂ ਸੀਨੀ. ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਰਾਮ ਛਾਬੜਾ ਨੇ 1119 ਵੋਟਾਂ ਹਾਸਲ ਕਰ ਕੇ ਆਪਣੇ ਵਿਰੋਧੀ ਹਰਿੰਦਰਪਾਲ ਸਿੰਘ ਨਰੂਲਾ ਨੂੰ 429 ਵੋਟਾਂ ਦੇ ਫਰਕ ਨਾਲ ਹਰਾਇਆ ਜਦਕਿ ਹਰਿੰਦਰਪਾਲ ਸਿੰਘ ਨਰੂਲਾ ਨੂੰ 690 ਵੋਟਾਂ ਹੀ ਪਈਆਂ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ 'ਤਾ ਇਨਾਮ, ਹੈਰਾਨ ਕਰੇਗਾ ਪੂਰਾ ਮਾਮਲਾ
ਇਸੇ ਤਰ੍ਹਾਂ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ 4 ਉਮੀਦਵਾਰਾਂ ਵਿਚਾਲੇ ਹੋਏ ਮੁਕਾਬਲੇ ਵਿਚ ਸੂਰਜ ਪ੍ਰਤਾਪ ਸਿੰਘ ਸਭ ਨੇ 845 ਵੋਟਾਂ ਹਾਸਲ ਕਰ ਕੇ ਜਿੱਤ ਪ੍ਰਾਪਤ ਕੀਤੀ ਜਦਕਿ ਪ੍ਰਦੀਪ ਕੁਮਾਰ ਸ਼ਰਮਾ ਨੂੰ 483, ਰਜਨੀਸ਼ ਸਿੱਦੀ ਨੂੰ 274 ਤੇ ਵਿਪਿਨ ਕੁਮਾਰ ਖਹਿਰਾ ਨੂੰ 231 ਵੋਟਾਂ ਹੀ ਪਈਆਂ ਤੇ ਇਹ ਤਿੰਨੋ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਹਾਰ ਗਏ। ਇਸੇ ਤਰ੍ਹਾਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਸਾਹਿਲ ਮਲਹੋਤਰਾ ਨੇ 1463 ਵੋਟਾਂ ਲੈ ਕੇ ਭਾਰੀ ਜਿੱਤ ਹਾਸਲ ਕੀਤੀ ਜਦਕਿ ਇਸ ਦੇ ਵਿਰੋਧੀ ਮੁਹੰਮਦ ਸਦੀਕ ਨੂੰ ਕੁਲ 340 ਵੋਟਾਂ ਹੀ ਪਈਆਂ ਤੇ ਉਹ ਵੀ ਬੁਰੀ ਤਰ੍ਹਾਂ ਭਾਰੀ ਨਾਲ ਹਾਰ ਗਿਆ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਖੁੱਲ੍ਹਣਗੇ ਕਈ ਰਾਜ਼
ਇਸੇ ਤਰ੍ਹਾਂ ਸਹਾਇਕ ਸਕੱਤਰ ਦੇ ਅਹੁਦੇ ’ਤੇ 4 ਉਮੀਦਵਾਰਾਂ ਵਿਚ ਹੋਏ ਮੁਕਾਬਲੇ ਵਿਚ ਮਿਸ ਸੋਨਾਲਿਕਾ 635 ਵੋਟਾਂ ਲੈ ਕੇ ਜ਼ੋਰਦਾਰ ਜਿੱਤ ਹਾਸਲ ਕੀਤੀ ਜਦਕਿ ਇਸ ਦੇ ਮੁਕਾਬਲੇ ਵਿਚ 3 ਉਮੀਦਵਾਰ ਤਲਵਿੰਦਰ ਕੁਮਾਰ ਨੇ 493 ਵੋਟਾਂ ਹਾਸਲ ਕੀਤੀਆਂ , ਜਸਬੀਰ ਸਿੰਘ ਨੇ 372 ਅਤੇ ਵਿਨੇ ਸੱਭਰਵਾਲ ਨੇ 314 ਵੋਟਾਂ ਹਾਸਲ ਕੀਤੀਆਂ ਤੇ ਹਾਰ ਗਏ।
ਕਾਰਜਕਾਰਨੀ ਦੇ 7 ਮੈਂਬਰਾਂ ਨੇ ਜਿੱਤ ਹਾਸਲ ਕੀਤੀ, ਜਿਨ੍ਹਾਂ ਵਿਚ ਮਿਸ ਅਮਾਨਤ ਭਗਤ ਨੇ ਸਭ ਤੋਂ ਵੱਧ 838 ਵੋਟਾਂ ਹਾਸਲ ਕੀਤੀਆਂ, ਮੇਹੁਲ ਖੰਨਾ ਨੇ 823, ਪ੍ਰਭੂ ਧੀਰ ਨੇ 814, ਮਿਸ ਪਾਇਲ ਨੇ 757, ਵਿਜੇ ਮਿਸ਼ਰਾ ਨੇ 694, ਪਾਰਸ ਚੌਧਰੀ ਨੇ 683, ਨੇਹਾ ਅਤੱਰੀ ਨੇ 649 ਸ਼ਾਮਲ ਵੋਟਾਂ ਪ੍ਰਾਪਤ ਕੀਤੀਆਂ। ਮਿਸ ਸੋਨਮ 612, ਮੁਹਮਦ ਰਫੀਕ ਆਜ਼ਾਦ 495 ਵੋਟਾਂ, ਮਿਸ ਮੁਮਤਾਜ਼ 494, ਤੇਜਿੰਦਰ ਸਿੰਘ 478 ਵੋਟਾਂ ਲੈ ਕੇ ਕਾਰਜਕਾਰਨੀ ਅਹੁਦੇ ਦੀ ਚੋਣ ਹਾਰ ਗਏ। ਇਥੇ ਜ਼ਿਕਰਯੋਗ ਹੈ ਕਿ ਦਿਨ ਵਿਚ ਭਾਰੀ ਮੀਂਹ ਪੈਣ ਦੇ ਬਾਵਜੂਦ ਵਕੀਲਾਂ ਵੱਲੋਂ ਵੋਟਾਂ ਪਾਈਆਂ ਗਈਆਂ ਤੇ ਪਹਿਲੇ ਅੱਧੇ ਸਮੇਂ ਵਿਚ ਵੋਟਾਂ ਪਾਉਣ ਦੀ ਰਫ਼ਤਾਰ ਘੱਟ ਸੀ ਜਦਕਿ ਦੁਪਹਿਰ ਬਾਅਦ ਵਕੀਲਾਂ ਵੱਲੋਂ ਵੋਟਾਂ ਦੀ ਰਫ਼ਤਾਰ ਤੇਜ਼ ਹੋ ਗਈ ਅਤੇ ਜ਼ਿਆਦਾ ਗਿਣਤੀ ਵਿਚ ਵੋਟਾਂ ਪਈਆਂ ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਕੀ ਹੈ ਨਵੀਂ Timing
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e