ਧਨਾਲ ਕਲਾਂ ਸਕੂਲ ’ਚ ਸਾਲਾਨਾ ਸਮਾਗਮ ਆਯੋਜਿਤ

12/07/2018 2:29:56 PM

ਜਲੰਧਰ (ਵਰਿੰਦਰ)- ਪਿੰਡ ਧਨਾਲ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਪ੍ਰਵਾਸੀ ਭਾਰਤੀ ਜਸਵੀਰ ਸਿੰਘ ਤੇ ਦਵਿੰਦਰ ਕੌਰ ਵਲੋਂ ਆਪਣੇ ਬਜ਼ੁਰਗਾਂ ਨਸੀਬ ਕੌਰ ਤੇ ਆਤਮਾ ਸਿੰਘ ਦੀ ਯਾਦ ’ਚ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ, ਜਿਸ ਦੇ ਤਹਿਤ ਸਕੂਲ ਦੇ ਅੱਠਵੀਂ ਜਮਾਤ ਤੱਕ ਨੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ ਤੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਅਨੁਰਾਧਾ, ਨੀਲਮ ਕੁਮਾਰੀ, ਚੇਅਰਮੈਨ ਰਾਮ ਸਰੂਪ, ਸੱਤਿਆ ਦੇਵੀ ਸਰਪੰਚ, ਊਸ਼ਾ ਰਾਣੀ ਸਰਪੰਚ, ਨਰਿੰਦਰ ਨਾਥ, ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ, ਲਲਿਤ, ਪਰਮਿੰਦਰ ਕੌਰ, ਸਕੂਲ ਸਟਾਫ਼ ਤੇ ਵਿਦਿਆਰਥੀ ਆਦਿ ਹਾਜ਼ਰ ਸਨ।


Related News